ਚੀਨ ਤੇ ਆਸਟਰੇਲੀਆ ਦੇ ਰਿਸ਼ਤੇ ਹੋਣਗੇ ਮਜਬੂਤ !

by vikramsehajpal

ਮੈਲਬਰਨ (ਰਾਘਵ) - ਅੱਜ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਬੋਲੇ ਕਿ ਉਨ੍ਹਾਂ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਦੋਵਾਂ ਮੁਲਕਾਂ ਦਰਮਿਆਨ ਮਤਭੇਦਾਂ ਦਾ ‘ਸਹੀ ਢੰਗ ਨਾਲ ਹੱਲ ਕੱਢਣ’ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਆਸਟਰੇਲੀਆ ਅਤੇ ਚੀਨ ਅਜਿਹੇ ਦੌਰ ਵਿੱਚੋਂ ਉਭਰ ਰਹੇ ਹਨ ਜਿਸ ਵਿੱਚ ਮੰਤਰੀਆਂ ਦਰਮਿਆਨ ਸੰਪਰਕ ’ਤੇ ਪਾਬੰਦੀ ਸੀ ਅਤੇ ਵਪਾਰਕ ਅੜਿੱਕਿਆਂ ਕਾਰਨ ਆਸਟਰੇਲਿਆਈ ਬਰਾਮਦਕਾਰਾਂ ਨੂੰ ਹਰ ਸਾਲ 20 ਅਰਬ ਆਸਟਰੇਲਿਆਈ ਡਾਲਰ ਤੱਕ ਦਾ ਨੁਕਸਾਨ ਹੋ ਰਿਹਾ ਸੀ।

ਲੀ ਕਿਆਂਗ, ਅਲਬਨੀਜ਼ ਅਤੇ ਦੋਵਾਂ ਦੇਸ਼ਾਂ ਦੇ ਸੀਨੀਅਰ ਮੰਤਰੀਆਂ ਨੇ ਅੱਜ ਆਸਟਰੇਲੀਆ ਦੇ ਸੰਸਦ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਵਪਾਰਕ ਅੜਿੱਕਿਆਂ, ਕੌਮਾਂਤਰੀ ਜਲ ਖੇਤਰ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਤਣਾਅ ਤੇ ਆਸਟਰੇਲੀਆ ਵਿੱਚ ਮਹੱਤਵਪੂਰਨ ਖਣਿਜਾਂ ਵਿੱਚ ਨਿਵੇਸ਼ ਕਰਨ ਦੀ ਚੀਨ ਦੀ ਇੱਛਾ ਸਮੇਤ ਕਈ ਗੁੰਝਲ ਮੁੱਦਿਆਂ ’ਤੇ ਚਰਚਾ ਕੀਤੀ।