ਦਿੱਲੀ,(ਦੇਵ ਇੰਦਰਜੀਤ): ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿਚ 3,79,257 ਨਵੇਂ ਮਾਮਲੇ ਦਰਜ ਕੀਤੇ। ਗਏ, ਉਥੇ 3645 ਸੰਕ੍ਰਮਿਤਾਂ ਦੀ ਮੌਤ ਹੋ ਗਈ। ਇਸ ਸਮੇਂ ਦੌਰਾਨ 269507 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਹਸਪਤਾਲ ਤੋਂ ਸਿਹਤਯਾਬ ਹੋ ਕੇ ਵਾਪਸ ਆਪਣੇ ਘਰ ਪਰਤੇ ਹਨ। ਇਸ ਤੋਂ ਬਾਅਦ ਹੁਣ ਤਕ ਦੇਸ਼ ਵਿਚ ਸੰਕ੍ਰਮਿਤਾਂ ਦਾ ਕੁਲ ਅੰਕੜਾ 18376524 ਹੋ ਗਿਆ ਅਤੇ ਮਰਨ ਵਾਲਿਆਂ ਦੀ ਗਿਣਤੀ 204832 ਹੋ ਗਈ ਹੈ। ਫਿਲਹਾਲ ਦੇਸ਼ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 15086878 ਹੈ। ਸਰਗਰਮ ਕੋਵਿਡ ਸੰਕ੍ਰਮਿਤਾਂ ਦਾ ਅੰਕੜਾ 3084814 ਹੈ।
ਦੇਸ਼ ਵਿਚ 16 ਜਨਵਰੀ ਤੋਂ ਕੋਰਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਜਿਸ ਤਹਿਤ ਹੁਣ ਤਕ ਕੁਲ 150020648 ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਆਈਸੀਐਮਆਰ ਮੁਤਾਬਕ ਭਾਰਤ ਵਿਚ ਬੁੱਧਵਾਰ ਤਕ ਕੋਰੋਨਾ ਵਾਇਰਸ ਲਈ ਕੁਲ 284471979 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 1768190 ਸੈਂਪਲ ਕੱਲ੍ਹ ਟੈਸਟ ਕੀਤੇ ਗਏ।