by mediateam
ਅੰਮ੍ਰਿਤਸਰ (ਮੀਡਿਆ ਡੈਸਕ) : ਅੱਜ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਮੌਤ ਦੀ ਖਬਰ ਵਾਇਰਲ ਹੋਈ, ਹਰ ਕੋਈ ਮੰਨਣ ਲੱਗਾ ਕਿ ਮਸੂਦ ਅਜ਼ਹਰ ਮਰ ਗਿਆ ਹੈ। ਇਹ ਖਬਰਾਂ ਆਈਆਂ ਕਿ ਭਾਰਤੀ ਏਅਰਫੋਰਸ ਵਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ ਅਜ਼ਹਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ।
ਰਾਵਲਪਿੰਡੀ ਵਿਚ ਹੀ ਪਾਕਿਸਾਤਨੀ ਫੌਜ ਦਾ ਹੈਡਕੁਆਰਟਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਲਾਜ ਪਾਕਿਸਤਾਨ ਸਰਕਾਰ ਦੀ ਨਿਗਰਾਨੀ ਵਿਚ ਹੋ ਰਿਹਾ ਹੈ। ਜਿਸ ਦੌਰਾਨ ਉਸ ਦੀ ਮੌਤ ਹੋਈ ਹੈ। ਕਈ ਖ਼ਬਰਾਂ ਮੁਤਾਬਕ ਮਸੂਦ ਅਜ਼ਹਰ ਦੀ ਕਿਡਨੀ ਫੇਲ ਹੋ ਚੁੱਕੀ ਹੈ ਅਤੇ ਉਹ ਨਿਯਮਿਤ ਡਾਇਲਸਿਸ 'ਤੇ ਸੀ। ਇਹੀ ਉਸ ਦੀ ਮੌਤ ਦੀ ਵਜ੍ਹਾ ਬਣੀ।
ਪਰ ਇਸੇ ਦੌਰਾਨ ਪਾਕਿਸਤਾਨ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦਿਆਂ ਜੈਸ਼-ਮੁਖੀ ਦੀ ਮੌਤ ਨੂੰ ਸਿਰਫ ਇਕ ਅਫਵਾਹ ਦੱਸਿਆ ਹੈ। ਹੁਣ ਇਹ ਇਕ ਵੱਡਾ ਸਵਾਲ ਬਣ ਗਿਆ ਹੈ ਕਿ ਸਚਮੁਚ ਮਸੂਦ ਅਜ਼ਹਰ ਮਰ ਗਿਆ ਹੈ ਜਾਂ ਜਿਉਂਦਾ ਹੈ।