ਹਰਿਦੁਆਰ(ਦੇਵ ਇੰਦਰਜੀਤ) :ਲੜਕੀ ਬਾਲ ਦਿਵਸ ਵਾਲੇ ਦਿਨ ਉਤਰਾਖੰਡ ਹਰਿਦੁਆਰ ਦੀ ਰਹਿਣ ਵਾਲੀ ਸ੍ਰਿਸ਼ਟੀ ਗੋਸਵਾਮੀ ਬਣੇਗੀ ਉਤਰਾਖੰਡ ਦੇ ਇਕ ਦਿਨ ਦੀ ਮੁੱਖ ਮੰਤਰੀ । ਸ੍ਰਿਸ਼ਟੀ ਉਤਰਾਖੰਡ ਤੋਂ ਤ੍ਰਿਵੇਂਦਰ ਸਿੰਘ ਰਾਵਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੀ ਸਮੀਖਿਆ ਕਰੇਗੀ। ਇਨ੍ਹਾਂ ਯੋਜਨਾਵਾਂ ਵਿੱਚ ਅਟਲ ਆਯੁਸ਼ਮਾਨ ਯੋਜਨਾ, ਸਮਾਰਟ ਸਿਟੀ ਪ੍ਰਾਜੈਕਟ, ਸੈਰ ਸਪਾਟਾ ਵਿਭਾਗ ਦੀ ਹੋਮਸਟੇ ਸਕੀਮ ਅਤੇ ਹੋਰ ਵਿਕਾਸ ਪ੍ਰਾਜੈਕਟ ਸ਼ਾਮਲ ਹਨ ਅਤੇ ਸ੍ਰਿਸ਼ਟੀ ਗੋਸਵਾਮੀ ਇਸ ਸਮੇਂ ਉੱਤਰਾਖੰਡ ਦੀ ਬਾਲ ਵਿਧਾਨ ਸਭਾ ਦੀ ਮੁੱਖ ਮੰਤਰੀ ਹੈ।
ਦੱਸਣਯੋਗ ਹੈ ਕੀ ਇਸ ਸਮੇਂ ਦੌਰਾਨ, ਉਤਰਾਖੰਡ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੀਆਂ ਯੋਜਨਾਵਾਂ 'ਤੇ ਪੰਜ ਮਿੰਟ ਦੀ ਪੇਸ਼ਕਾਰੀ ਦੇਣਗੇ। ਪ੍ਰੋਗਰਾਮ ਵਿਚ ਸਾਰੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਉਤਰਾਖੰਡ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖਿਆ ਹੈ। ਕਮਿਸ਼ਨ ਦੀ ਚੇਅਰਮੈਨ ਊਸ਼ਾ ਨੇਗੀ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਰਾਜ ਵਿਧਾਨ ਸਭਾ ਭਵਨ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਹੋਵੇਗਾ।