by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਵਿਡ-19 ਮਹਾਂਮਾਰੀ ਨੂੰ ਫੈਲੇ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਭਾਰਤ ਵਿੱਚ ਦੂਜੀ ਲਹਿਰ ਡੈਲਟਾ ਵੈਰੀਐਂਟ ਮੁੱਖ ਚਿੰਤਾ ਦਾ ਵਿਸ਼ਾ ਸੀ ਪਰ ਹੁਣ ਓਮੀਕਰੋਨ ਇਸਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਫੈਲਣ ਰਹੀਆਂ ਹੈ। ਭਾਰਤ 'ਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਇਸ ਦੇ ਨਾਲ ਹੀ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਦਾ ਅਗਲਾ ਰੂਪ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ।
WHO ਦਾ ਕਹਿਣਾ ਹੈ ਕਿ ਡੈਲਟਾ ਅਤੇ ਓਮੀਕਰੋਨ ਦੇ ਸੁਮੇਲ ਨਾਲ ਬਣੇ 'ਡੈਲਟਾਕ੍ਰੋਨ' ਵੇਰੀਐਂਟ ਨੂੰ ਪਹਿਲਾਂ ਲੈਬ ਦੀ ਗਲਤੀ ਮੰਨਿਆ ਜਾਂਦਾ ਸੀ ਪਰ ਇਹ ਕੋਵਿਡ ਦਾ ਅਗਲਾ ਵੇਰੀਐਂਟ ਓਮੀਕਰੋਨ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਕਾਰਨ ਕਈ ਦੇਸ਼ਾਂ ਵਿੱਚ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।