ਪੰਜਾਬ,(ਦੇਵ ਇੰਦਰਜੀਤ) :1 ਮਾਰਚ ਤੋਂ ਯਾਨੀ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਕੋ-ਵਿਨ 2.0 ਪੋਰਟਲ 'ਤੇ ਰਜਿਸਟ੍ਰੇਸ਼ਨ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਲੋਕ ਕਿਸੇ ਵੀ ਸਮੇਂ ਅਤੇ ਕਿਤੇ ਵੀ ਟੀਕਾਕਰਣ ਲਈ ਰਜਿਸਟ੍ਰੇਸ਼ਨ ਅਤੇ ਬੁਕਿੰਗ ਕੋ-ਵਿਨ 2.0 ਪੋਰਟਲ ਦੀ ਵਰਤੋਂ ਕਰ ਕੇ ਜਾਂ ਅਰੋਗਿਆ ਸੇਤੂ ਵਰਗੇ ਹੋਰ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਕਰ ਸਕਣਗੇ।
1 ਜਨਵਰੀ 2022 ਨੂੰ 60 ਜਾਂ ਉਸ ਤੋਂ ਜ਼ਿਆਦਾ ਦੀ ਉਮਰ ਦੇ ਹੋਣਗੇ ਅਤੇ ਅਜਿਹੇ ਨਾਗਰਿਕ ਜੋ 1 ਜਨਵਰੀ 2022 ਨੂੰ 45 ਤੋਂ 59 ਸਾਲ ਦੀ ਉਮਰ ਦੇ ਹੋਣਗੇ ਅਤੇ ਸਪੈਸੀਫਾਈਡ 20 ਬੀਮਾਰੀਆਂ 'ਚੋਂ ਕਿਸੇ ਵੀ ਇਕ ਬੀਮਾਰੀ ਤੋਂ ਪੀਡ਼ਤ ਹਨ, ਉਹ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਦੱਸਣਯੋਗ ਹੈ ਕੀ ਟੀਕਾਕਰਨ ਸਰਕਾਰੀ ਹਸਪਤਾਲ 'ਚ ਮੁਫ਼ਤ ਹੋਵੇਗਾ ਹਰ ਜ਼ਿਲ੍ਹੇ ਵਿਚ 3 ਟੀਕਾਕਰਨ ਕੇਂਦਰ ਹੋਣਗੇ। ਇਨ੍ਹਾਂ ਵਿਚ 2 ਸਰਕਾਰੀ ਅਤੇ ਇਕ ਨਿੱਜੀ ਹਸਪਤਾਲ ਸ਼ਾਮਲ ਹੈ। ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਹੋਵੇਗਾ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 250 ਰੁਪਏ ਵਿਚ ਟੀਕਾ ਲੱਗੇਗਾ। ਇਸ ਵਿਚ 150 ਰੁਪਏ ਟੀਕੇ ਲਈ ਅਤੇ 100 ਰੁਪਏ ਸਰਵਿਸ ਚਾਰਜ ਹੋਵੇਗਾ।