ਨਿਊਜ਼ ਡੈਸਕ : ਰਾਜਸਥਾਨ ਰਾਇਲਜ਼ ਨੇ IPL 'ਚ ਮੰਗਲਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ 29 ਦੌੜਾਂ ਨਾਲ ਹਰਾ ਕੇ ਆਪਣੇ ਇਸ ਵਿਰੋਧੀ ਵਿਰੁੱਧ ਲਗਾਤਾਰ ਹਾਰ ਦਾ ਸਿਲਸਿਲਾ ਤੋੜਿਆ। ਰਾਜਸਥਾਨ ਟਾਸ ਗਵਾਉਣ ਤੋਂ ਬਾਅਦ ਪ੍ਰਾਗ ਦੇ ਅਜੇਤੂ ਸੈਂਕੜੇ ਦੇ ਬਾਵਜੂਦ 8 ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕਿਆ ਸੀ। RCB ਲਈ ਹਾਲਾਂਕਿ ਇਹ ਸਕੋਰ ਵੀ ਪਹਾੜ ਵਰਗਾ ਬਣ ਗਿਆ ਤੇ ਉਸ ਦੀ ਟੀਮ 19.3 ਓਵਰਾਂ ਵਿਚ 155 ਦੌੜਾਂ ’ਤੇ ਸਿਮਟ ਗਈ। ਰਾਜਸਥਾਨ ਦੀ RCB ਵਿਰੁੱਧ 2020 ਤੋਂ ਲਗਾਤਾਰ 5 ਮੈਚ ਗਵਾਉਣ ਤੋਂ ਬਾਅਦ ਇਹ ਪਹਿਲੀ ਜਿੱਤ ਹੈ। ਮੌਜੂਦਾ IPL 'ਚ ਇਹ ਉਸ ਦੀ 8 ਮੈਚਾਂ 'ਚ ਛੇਵੀਂ ਜਿੱਤ ਹੈ ਤੇ ਉਹ 12 ਅੰਕਾਂ ਨਾਲ ਚੋਟੀ ’ਤੇ ਪਹੁੰਚ ਗਈ ਹੈ।
RCB ਵਲੋਂ ਜੋਸ਼ ਹੇਜ਼ਲਵੁਡ (19 ਦੌੜਾਂ ਦੇ ਕੇ 2 ਵਿਕਟਾਂ), ਵਾਨਿੰਦੂ ਹਸਰੰਗਾ (23 ਦੌੜਾਂ ’ਤੇ 2 ਵਿਕਟਾਂ) ਤੇ ਮੁਹੰਮਦ ਸਿਰਾਜ (30 ਦੌੜਾਂ ’ਤੇ ਦੋ ਵਿਕਟਾਂ) ਸਭ ਤੋਂ ਸਫਲ ਗੇਂਦਬਾਜ਼ ਰਹੇ ਪਰ ਉਨ੍ਹਾਂ ਦੀ ਫੀਲਡਿੰਗ ਚੰਗੀ ਨਹੀਂ ਰਹੀ। ਪ੍ਰਾਗ ਨੂੰ ਹੀ 32 ਦੌੜਾਂ ਦੇ ਨਿੱਜੀ ਸਕੋਰ ’ਤੇ ਹਸਰੰਗਾ ਨੇ ਜੀਵਨਦਾਨ ਦਿੱਤਾ।