by
ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਰਿਜ਼ਰਵ ਬੈਂਕ ਨੇ ਡਿਜੀਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ RTGS ਅਤੇ NEFT ਦੇ ਜਰੀਏ ਫ਼ੰਡ ਟਰਾਂਸਫਰ ਕਰਨ 'ਤੇ ਚਾਰਜ ਹਟਾ ਦਿੱਤਾ ਹੈ। ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਇਸਦਾ ਫ਼ਾਇਦਾ ਤੁਰੰਤ ਆਪਣੇ ਗ੍ਰਾਹਕਾਂ ਨੂੰ ਦੇਣ।
ਮੰਨਿਆ ਜਾ ਰਿਹਾ ਹੈ ਕਿ ਬੈਂਕ ਵੀ ਆਪਣੇ ਗ੍ਰਾਹਕਾਂ ਲਈ RTGS ਅਤੇ NEFT ਦੇ ਜਰੀਏ ਹੋਣ ਵਾਲੇ ਫ਼ੰਡ ਟਰਾਂਸਫਰ 'ਤੇ ਚਾਰਜ ਹਟਾ ਜਾਂ ਫ਼ਿਰ ਘੱਟ ਕਰ ਸਕਦੀ ਹੈ। RTGS ਦਾ ਇਸਤੇਮਾਲ ਵੱਡੇ ਲੈਣ-ਦੇਣ ਲਈ ਹੁੰਦਾ ਹੈ ਜਦੋਂ ਕਿ NEFT ਦਾ ਇਸਤੇਮਾਲ 2 ਲੱਖ ਰੁਪਏ ਦੇ ਫ਼ੰਡ ਟਰਾਂਸਫਰ ਲਈ ਕੀਤਾ ਜਾਂਦਾ ਹੈ।
ਰਿਜ਼ਰਵ ਬੈਂਕ ਦੀ ਵੈੱਬਸਾਈਟ ਦੇ ਮੁਤਾਬਕ NEFT 'ਤੇ ਚਾਰਜ
- 10 ਹਜ਼ਾਰ ਰੁਪਏ ਤੱਕ: 2.50 ਰੁਪਏ
- 10 ਹਜ਼ਾਰ ਤੋਂ 1 ਲਹਖ ਤੱਕ: 5 ਰੁਪਏ
- 1 ਲੱਖ ਤੋਂ 2 ਲੱਖ ਤੱਕ: 15 ਰੁਪਏ
- 2 ਲੱਖ ਤੋਂ ਜ਼ਿਆਦਾ: 25 ਰੁਪਏ
(+ Applicable GST)RTGS 'ਤੇ ਆਰਬੀਆਈ ਕਿੰਨਾਂ ਲੈਂਦਾ ਹੈ ਚਾਰਜ
- 2 ਤੋਂ 5 ਲੱਖ ਰੁਪਏ ਤੱਕ: 25 ਰੁਪਏ ਅਤੇ ਟਾਈਮ ਵੈਰਿੰਗ ਚਾਰਜ
- 5 ਲੱਖ ਤੋਂ ਜ਼ਿਆਦਾ ਤੱਕ: 50 ਰੁਪਏ ਅਤੇ ਟਾਈਮ ਵੈਰਿੰਗ ਚਾਰਜ
More News
NRI Post