by vikramsehajpal
ਦਿੱਲੀ,(ਦੇਵ ਇੰਦਰਜੀਤ) :ਪਿਛਲੇ ਕੁਝ ਦਿਨਾਂ ਤੋਂ ਬਿੱਟੂ ਨੂੰ ਬੁਖਾਰ ਸੀ ਤੇ ਹੁਣ ਜਦੋਂ ਉਨ੍ਹਾਂ ਕੋਰੋਨਾ ਦਾ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪੌਜ਼ੀਟਿਵ ਨਿੱਕਲੇ। ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਬਜਟ ਸੈਸ਼ਨ ਦੌਰਾਨ ਬਿੱਟੂ ਸੰਸਦ 'ਚ ਕਈ ਕਾਂਗਰਸ ਲੀਡਰਾਂ ਦੇ ਸੰਪਰਕ 'ਚ ਆਏ ਸਨ।ਬਿੱਟੂ ਨੇ ਆਪਣੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਖੁਦ ਨੂੰ ਦਿੱਲੀ 'ਚ ਆਈਸੋਲੇਟ ਕੀਤਾ ਹੈ।
ਕੋਰੋਨਾ ਦੇਸ਼ ਭਰ ਵਿੱਚ ਮੁੜ ਤੋਂ ਖਤਰਨਾਕ ਰਫ਼ਤਾਰ ਨਾਲ ਵੱਧ ਰਿਹਾ ਹੈ।ਬੀਤੀ ਸ਼ਾਮ ਆਈ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 2914 ਜਣੇ ਕੋਵਿਡ-19 ਪੌਜ਼ੀਟਿਵ ਪਾਏ ਗਏ ਹੈ ਜਦਕਿ 59 ਲੋਕਾਂ ਦੀ ਮੌਤ ਦਰਜ ਹੋਈ ਹੈ। ਦੋਵੇਂ ਅੰਕੜੇ ਬੇਸ਼ੱਕ ਕੁਝ ਘਟੇ ਹਨ, ਪਰ ਇਸ ਨੂੰ ਰਾਹਤ ਦੇਣ ਵਾਲੀ ਖ਼ਬਰ ਨਹੀਂ ਆਖਿਆ ਜਾ ਸਕਦਾ।