by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੀ ਦਿਨੀਂ CM ਮਾਨ ਖਿਲਾਫ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰਾਂ ਭੱਖਦੀ ਨਜ਼ਰ ਆ ਰਹੀ ਹੈ, ਜਿੱਥੇ ਪਹਿਲਾਂ CM ਮਾਨ ਵਾਲੀ ਸੁਖਬੀਰ ਬਾਦਲ ਨੂੰ ਇਸ ਬਿਆਨ ਦਾ ਮੋੜਵਾਂ ਜਵਾਬ ਦਿੱਤਾ ਗਿਆ ਕਿ: ਜਦੋ ਦਾ ਪੰਜਾਬ ਬਣਿਆ ਹੈ…. ਪੰਜਾਬ 'ਚ 3 ਹੀ ਮੁੱਖ ਮੰਤਰੀ ਬਣੇ ਹਨ। CM ਮਾਨ ਨੇ ਕਿਹਾ ਕਿ ਬਰਨਾਲਾ ਸਾਹਿਬ ਤਾਂ ਢਾਈ ਸਾਲ ਰਹੇ ਹਨ ,ਜਦਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ 20 ਸਾਲ ਮੁੱਖ ਮੰਤਰੀ ਰਹੇ…. ਕੈਪਟਨ ਅਮਰਿੰਦਰ ਸਿੰਘ ਤੇ ਬੇਅੰਤ ਸਿੰਘ 10 ਸਾਲ ਤੱਕ ਬਣੇ ਰਹੇ।
ਉੱਥੇ ਹੀ ਹੁਣ ਕੈਬਨਿਟ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਜੀ ਆਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਅਦ…. ਹਾਲੇ ਵੀ ਤੁਸੀਂ ਹੰਕਾਰ 'ਚ ਹੋ? ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਦਾ ਮਨ ਜਿੱਤਿਆ ਹੈ ।