ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਿਅਕਤੀ ਨੇ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਹੈ। ਦੱਸਿਆ ਜਾ ਰਿਹਾ ਦੋਸ਼ੀ ਨੇ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਰਾਥ ਮਿਲਾ ਕੇ ਉਸ ਨੂੰ ਬੇਹੋਸ਼ ਕਰਕੇ ਉਸ ਨਾਲ ਬਲਾਤਕਾਰ ਕੀਤਾ । ਪੀੜਤਾ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨਿਰਮਲ ਸਿੰਘ ਵਾਸੀ ਦਾਣਾ ਮੰਡੀ 1 ਸਾਲ ਤੋਂ ਉਸ ਦੇ ਘਰ ਆਉਂਦਾ ਜਾਂਦਾ ਸੀ। ਕਿਸ਼ੋਰੀ ਅਨੁਸਾਰ ਦੋਸ਼ੀ ਨਿਰਮਲ ਸਿੰਘ ਉਸ ਤੇ ਬੁਰੀ ਨਜ਼ਰ ਰੱਖਦਾ ਸੀ ।ਕਈ ਵਾਰ ਇਸ ਨੇ ਮੋਬਾਈਲ 'ਤੇ ਗੱਲ ਕਰਕੇ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ।
ਇਸ ਗੱਲ ਤੋਂ ਉਸ ਨੇ ਰੰਜਿਸ਼ ਰੱਖਦੇ ਹੋਏ ਬੀਤੀ ਦਿਨੀਂ ਪੀੜਤਾ ਦੇ ਘਰ ਦਾਖ਼ਲ ਹੋ ਗਿਆ, ਜਦੋ ਉਹ ਘਰ ਚ ਇੱਕਲੀ ਸੀ ।ਦੋਸ਼ੀ ਨੇ ਗੱਲਾਂ ਕਰਦੇ ਹੋਏ ਉਸ ਨੂੰ ਕੋਲਡ ਡਰਿੰਕ ਪੀਣ ਲਈ ਦਿੱਤੀ ।ਪੀੜਤਾ ਅਨੁਸਾਰ ਉਸ ਨੇ ਭਰੋਸੇ ਵਿੱਚ ਆ ਕੇ ਕੋਲਡ ਡਰਿੰਕ ਪੀ ਲਈ । ਕੁਝ ਸਮੇ ਬਾਅਦ ਉਸ ਨੂੰ ਚੱਕਰ ਆਉਣ ਲੱਗ ਗਏ ਤੇ ਉਹ ਬੇਹੋਸ਼ ਹੋ ਗਈ । ਇਸ ਦੌਰਾਨ ਦੋਸ਼ੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ,ਜਦੋ ਪੀੜਤਾ ਨੂੰ ਹੋਸ਼ ਆਇਆ ਤਾਂ ਉਸ ਨੇ ਸਾਰੀ ਗੱਲ ਆਪਣੇ ਪਰਿਵਾਰਿਕ ਮੈਬਰਾਂ ਨੂੰ ਦੱਸੀ। ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।