ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੇ ਸੈਕਟਰ -49 ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੁੱਤਰ ਨੂੰ ਟਿਊਸ਼ਨ ਪੜ੍ਹਾਉਣ ਵਾਲੀ ਅਧਿਆਪਕ ਨਾਲ ਗਨ ਪੁਆਇੰਟ ਤੇ ਹਵਸ ਦਾ ਸ਼ਿਕਾਰ ਬਣਾਇਆ ਗਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਜਬਰ ਜ਼ਨਾਹ , ਬਲੈਕਮੇਲ ਤੇ ਜਾਨੋ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ਼ ਕਰ ਲਿਆ ਹੈ । ਫਿਲਹਾਲ ਪੁਲਿਸ ਨੇ ਦੋਸ਼ੀ ਨੇ ਗ੍ਰਿਫ਼ਤਾਰ ਕਰ ਲਿਆ ਹੈ , ਦੋਸ਼ੀ ਦੀ ਪਛਾਣ ਗੌਰਵ ਖੰਨਾ ਦੇ ਰੂਪ 'ਚ ਹੋਈ ਹੈ।
ਪੁਲਿਸ ਨੇ ਦੋਸ਼ੀ ਗੌਰਵ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ,ਉੱਥੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ । ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਗੌਰਵ ਦੇ ਘਰ ਉਸ ਦੇ ਮੁੰਡੇ ਨੂੰ ਟਿਊਸ਼ਨ ਪੜ੍ਹਾਉਣ ਜਾਂਦੀ ਹੈ। 1 ਦਿਨ ਘਰ ਟਿਊਸ਼ਨ ਪੜ੍ਹਾਉਣ ਲਈ ਗਈ ਤਾਂ ਗੌਰਵ ਇੱਕਲਾ ਸੀ , ਉਸ ਨੇ ਕਿਹਾ ਉਹ ਉਡੀਕ ਕਰ ਲਵੇ, ਉਸ ਦਾ ਪੁੱਤ ਜਲਦ ਹੀ ਆ ਜਾਵੇਗਾ। ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਪਾਣੀ ਵਿੱਚ ਕੁਝ ਮਿਲਾ ਕੇ ਬੇਹੋਸ਼ ਕਰ ਦਿੱਤਾ ਸੀ ।ਉਸ ਤੋਂ ਬਾਅਦ ਜਬਰ- ਜ਼ਨਾਹ ਕੀਤਾ। ਸ਼ਿਕਾਇਤਕਰਤਾ ਨੇ ਕਿਹਾ ਹੋਸ਼ ਆਉਣ ਤੇ ਦੋਸ਼ੀ ਨੇ ਗਨ ਪੁਆਇੰਟ ਤੇ ਫਿਰ ਜਬਰ ਜ਼ਨਾਹ ਕੀਤਾ ਤੇ ਜਾਨੋ ਮਰਨ ਦੀ ਧਮਕੀ ਦਿੱਤੀ ।