ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਗੁੜਗਾਓ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਭੋਜਪੁਰੀ ਅਦਾਕਾਰਾ ਹੋਣ ਦਾ ਦਾਅਵਾ ਕਰਨ ਵਾਲੀ 24 ਸਾਲਾਂ ਕੁੜੀ ਨੇ ਕਿਹਾ ਕਿ ਉਸ ਦੇ ਇੰਸਟਾਗ੍ਰਾਮ ਦੋਸਤ ਨੇ ਉਸ ਨੂੰ ਇੰਟਰਵਿਊ ਦੇ ਬਹਾਨੇ ਗੁੜਗਾਓ ਬੁਲਾ ਕੇ ਜਬਰ -ਜ਼ਨਾਹ ਕੀਤਾ। ਪੀੜਤਾ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਕਿਹਾ ਕਿ ਉਹ ਭੋਜਪੁਰੀ ਕਲਾਕਾਰ ਹੈ ਤੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪੋਸਟ ਕਰਦੀ ਹੈ। ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਉਸ ਨਾਲ ਮਹੇਸ਼ ਨਾਮ ਦੇ ਵਿਅਕਤੀ ਨੇ ਸੰਪਰਕ ਕੀਤਾ ਤੇ ਉਸ ਨੇ ਭੋਜਪੁਰੀ ਫਿਲਮ 'ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਇੰਟਰਵਿਊ ਦੇ ਬਹਾਨੇ ਕੁੜੀ ਨੂੰ ਗੁੜਗਾਓ ਦੇ ਇੱਕ ਹੋਟਲ 'ਚ ਬੁਲਾਇਆ। ਹੋਟਲ ਪਹੁੰਚ 'ਤੇ ਮਹੇਸ਼ ਨੇ ਉਸ ਕੋਲ ਕੁਝ ਸਵਾਲ ਪੁੱਛੇ ਤੇ ਬਾਅਦ 'ਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਜਦੋ ਉਹ ਬਾਹਰ ਜਾਣ ਲੱਗੀ ਤਾਂ ਉਸ ਨੇ ਫੜ ਲਿਆ ਤੇ ਉਸ ਨਾਲ ਜਬਰ -ਜ਼ਨਾਹ ਕੀਤਾ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal