by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਘੱਗਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਉਂਦੇ ਕਿਹਾ ਕਿ ਖਰਕਾ ਦੇ ਰਹਿਣ ਵਾਲੇ ਸੋਨੂੰ ਨਾਮਕ ਮੁੰਡੇ ਦਾ ਮੇਰੇ ਘਰ ਆਉਣਾ -ਜਾਣਾ ਸੀ। ਜਿਸ ਕਾਰਨ ਮੇਰਾ ਉਸ ਨਾਲ ਪਿਆਰ ਪੈ ਗਿਆ। ਫਿਰ ਸੋਨੂੰ ਨੇ ਮੈਨੂੰ ਕਿਹਾ ਕਿ ਆਪਾਂ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ ਜਿਸ ਦੀਆਂ ਗੱਲਾਂ 'ਚ ਆ ਕੇ ਮੈ ਘਰੋਂ ਭੱਜ ਗਈ ਪਰ ਸੋਨੂੰ ਮੈਨੂੰ ਆਪਣੇ ਨਾਲ ਇੱਕ ਹੋਟਲ 'ਚ ਲੈ ਗਿਆ। ਜਿਥੇ ਸੋਨੂੰ ਨੇ ਮੇਰੀ ਸਹਿਮਤੀ ਤੋਂ ਬਿਨਾਂ ਮੇਰੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਮੈਨੂੰ ਵਾਪਸ ਪਿੰਡ ਘੱਗਾ ਛੱਡ ਕੇ ਚਲਾ ਗਿਆ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।