ਮੋਗਾ (ਸਾਹਿਬ) - ਮੋਗਾ 'ਚ ਇੱਕ 13 ਸਾਲ ਦੀ ਨਾਬਾਲਗ ਲੜਕੀ ਨਾਲ ਦੋ ਨੌਜਵਾਨਾਂ ਵੱਲੋਂ ਜਬਰਜਨਾਹ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਲੜਕੀ ਦੀ ਮਾਂ ਦੀ ਮੌਤ ਤੋਂ ਬਾਅਦ ਆਪਣੇ ਨਾਨਕੇ ਘਰ ਮਾਮੇ ਕੋਲ ਰਹਿ ਰਹੀ ਹੈ। ਉਸ ਦੇ ਮਾਮੇ ਦੇ ਘਰ 14 ਅਗਸਤ ਨੂੰ ਲੜਕੀ ਦੇ ਗੁਆਂਢੀ ਦੇ ਦੋ ਲੜਕਿਆਂ ਨੇ ਜਬਰਜਨਾਹ ਕੀਤਾ ਗਿਆ ਹੈ। ਨਾਬਾਲਗ ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉੱਥੇ ਹੀ 13 ਸਾਲ ਦੀ ਨਾਬਾਲਗ ਲੜਕੀ ਨਾਲ ਘਿਨਾਉਣੀ ਹਰਕਤ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਤਾਜ਼ਾ ਮਾਮਲਾ ਮੋਗਾ ਦਾ ਹੈ। ਜਿੱਥੇ ਇੱਕ 13 ਸਾਲ ਦੀ ਨਾਬਾਲਗ ਲੜਕੀ ਨਾਲ ਦੋ ਨੌਜਵਾਨਾਂ ਵੱਲੋਂ ਜਬਰ ਜਨਾਹ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੜਕੀ ਆਪਣੇ ਮਾਮੇ ਕੋਲ ਰਹਿ ਰਹੀ ਹੈ ਉਸ ਦੇ ਮਾਮੇ ਦੇ ਘਰ 15 ਅਗਸਤ ਨੂੰ ਲੜਕੀ ਦੇ ਗੁਆਂਢੀ ਦੇ ਦੋ ਲੜਕਿਆਂ ਨੇ ਜਬਰਜਨਾਹ ਕੀਤੀ ਹੈ। ਉੱਥੇ ਹੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਮੁਲਜ਼ਮ ਦੀ ਭਾਲ ਸ਼ੁਰੂ ਕਰਤੀ ਹੈ। ਪੁਲਿਸ ਵੱਲੋਂ ਲੜਕੀ ਦਾ ਮੈਡੀਕਲ ਕਰਵਾ ਕੇ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 8 ਅਗਸਤ 2024 ਨੂੰ ਪੀੜਤ ਲੜਕੀ ਦੀ ਨਾਨੀ ਨੇ ਇੰਸਪੈਕਟਰ ਕਰਮਜੀਤ ਕੌਰ ਕੋਲ ਆਪਣਾ ਬਿਆਨ ਕਲਮਬੰਦ ਕਰਵਾਇਆ ਸੀ। ਉਸਨੇ ਕਿਹਾ ਸੀ ਕਿ ਉਸਦੀ 13 ਸਾਲ ਦੀ ਦੋਹਤੀ ਨਾਲ ਨੌਜਵਾਨ ਨੇ ਬਲਾਤਕਾਰ ਕੀਤਾ ਹੈ। ਜਿਸ ਉੱਤੇ ਐਫ ਆਈ ਆਰ 157 ਅਧੀਨ ਧਾਰਾ 65 ਦਰਜ ਕੀਤੀ ਗਈ ਹੈ। ਮੁਲਜ਼ਮ ਨੂੰ 14 ਅਗਸਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਜੇ ਤੱਕ ਇੱਕ ਮੁਲਜ਼ਮ ਹੀ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਪੀੜਤ ਲੜਕੀ ਦੇ ਬਿਆਨਾਂ ਤੋਂ ਪਤਾ ਲੱਗਿਆ ਸੀ ਕਿ ਮੁਲਜ਼ਮ ਦੋ ਸਨ ਪਰ ਪੁਲਿਸ ਨੇ ਦੂਸਰੇ ਮੁਲਜ਼ਮ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ।