ਕਿਸਾਨ ਅੰਦੋਲਨ ‘ਚ ਧੀਆਂ-ਭੈਣਾਂ ਨਾਲ ਹੋ ਰਿਹਾ ਜਬਰ-ਜ਼ਨਾਹ : ਖੱਟਰ

by vikramsehajpal

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਸੀ.ਐੱਮ ਨੇ ਕਿਹਾ ਕਿ ਕਿਸਾਨ ਬਹੁਤ ਪਵਿੱਤਰ ਸ਼ਬਦ ਹੈ, ਪਰ ਇਸ ਅੰਦੋਲਨ ਨਾਲ ਕੁਝ ਦੁਖਦਾਈ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ ਇਹ ਕਿਸਾਨ ਸ਼ਬਦ ਬਦਨਾਮ ਹੋ ਰਿਹਾ ਹੈ।

ਇਸ ਅੰਦੋਲਨ ਵਿਚ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਅਪਰਾਧ ਹੋ ਰਹੇ ਹਨ, ਪਰ ਅਸੀਂ ਨਿਰੰਤਰ ਸੰਜਮ ਵਰਤ ਰਹੇ ਹਾਂ। ਸਾਡੇ ਬਾਰੇ ਕੁਝ ਵੀ ਕਿਹਾ ਜਾਂਦਾ ਹੈ ਪਰ ਅਸੀਂ ਸਹਿ ਰਹੇ ਹਾਂ। ਸਬਰ ਦੀ ਇੱਕ ਸੀਮਾ ਹੈ। ਇਸ ਸੀਮਾ ਨੂੰ ਪਾਰ ਕਰਨਾ ਕਿਸੇ ਦੇ ਹਿੱਤ ਵਿੱਚ ਨਹੀਂ ਹੈ।

ਸੀਐਮ ਮਨੋਹਰ ਲਾਲ ਨੇ ਕਿਹਾ ਕਿ ਜਿਸ ਦਿਨ ਟਕਰਾਅ ਹੋਏਗਾ, ਸਬਰ ਟੁੱਟ ਜਾਵੇਗਾ। ਇਹ ਲੋਕ ਕਿਸਾਨ ਸ਼ਬਦ ਦੀ ਪਵਿੱਤਰਤਾ ਨੂੰ ਖਤਮ ਕਰ ਰਹੇ ਹਨ। ਜੋ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਨਹੀਂ ਹਨ।