ਬੈਂਗਲੁਰੂ (ਨੇਹਾ): ਬੈਂਗਲੁਰੂ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਔਰਤ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਕ ਭਾਜਪਾ ਨੇਤਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਸੋਮਸ਼ੇਖਰ ਜੇ ਉਰਫ਼ ਜਿਮ ਸੋਮਾ ਜੋ ਕਿ ਭਾਜਪਾ ਆਗੂ ਹੈ, ਨੇ ਕਥਿਤ ਤੌਰ ’ਤੇ ਪੀੜਤਾ ਨੂੰ ਵਿਆਹ ਲਈ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਅਸ਼ੋਕਨਗਰ ਪੁਲੀਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੇ ਘਟਨਾ ਦੇ ਤਿੰਨ ਮਹੀਨੇ ਬਾਅਦ ਸ਼ਿਕਾਇਤ ਦਰਜ ਕਰਵਾਈ। 26 ਸਾਲਾ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਹ ਦੋਸ਼ੀ ਨੂੰ ਆਪਣੇ ਇਕ ਦੋਸਤ ਦੇ ਜ਼ਰੀਏ ਮਿਲੀ ਸੀ। ਪੀੜਤਾ ਦਾ ਵਿਆਹ ਪਿਛਲੇ ਸਾਲ ਤੈਅ ਹੋਇਆ ਸੀ ਅਤੇ ਉਸ ਨੇ ਦੋਸ਼ੀ ਸੋਮਸ਼ੇਖਰ ਤੋਂ ਆਰਥਿਕ ਮਦਦ ਮੰਗੀ ਸੀ। ਮੁਲਜ਼ਮ ਉਸ ਨੂੰ 6 ਲੱਖ ਰੁਪਏ ਨਕਦ ਦੇਣ ਲਈ ਰਾਜ਼ੀ ਹੋ ਗਿਆ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਸੋਮਸ਼ੇਖਰ ਉਸ ਨੂੰ ਆਪਣੇ ਪੀਜੀ ਹੋਸਟਲ ਤੋਂ ਚੁੱਕ ਕੇ ਲੈਂਗਫੋਰਡ ਰੋਡ, ਬੈਂਗਲੁਰੂ ਸਥਿਤ ਆਪਣੇ ਫਲੈਟ ਵਿੱਚ ਲੈ ਗਿਆ। ਉਸ ਨੇ ਕਥਿਤ ਤੌਰ 'ਤੇ ਉਸ ਨੂੰ ਸ਼ਰਾਬ ਪਿਲਾਉਣ ਲਈ ਮਜਬੂਰ ਕੀਤਾ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।