by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਐਕਟਰ ਰਾਣਾ ਜੰਗ ਬਹਾਦਰ ਵੱਲੋਂ ਭਗਵਾਨ ਵਾਲਮੀਕਿ ਜੀ 'ਤੇ ਗਲਤ ਟਿਪਣੀ ਕਰਨ ਉਪਰੰਤ ਵਾਲਮੀਕਿ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਸੀ। ਵਾਲਮੀਕਿ ਭਾਈਚਾਰੇ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਸੀ ਪਰ ਕਾਫੀ ਸਮਾ ਬੀਤਣ ਤੋਂ ਬਾਦ ਵੀ ਉਸਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਤੇ ਸਿਰਫ ਦਲਿਤ ਸਮਾਜ ਨੂੰ ਟਾਰਗੇਟ ਕਰ ਅਜਿਹੀ ਹਰਕਤਾਂ ਕੀਤੀਆ ਜਾਦੀਆ ਹਨ ।