ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅੱਜ ਦੀਨ-ਹੀਣ ਹਾਲਤ ‘ਚ

by mediateam

ਰੋਹਤਕ : ਇਕ ਸਮਾਂ ਸੀ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਾਹਮਏ ਲੱਖਾਂ ਲੋਕ ਨਤਮਸਤਕ ਹੁੰਦੇ ਸਨ। ਸਮਰਥਕ ਉਸ ਦੀ ਇਕ ਝਲਕ 'ਤੇ ਕਦਮਾਂ 'ਚ ਵਿਛ ਜਾਂਦੇ ਸਨ। ਹੁਣ ਸਮਾਂ ਨੇ ਅਜਿਹੀ ਕਰਵਟ ਲਈ ਕਿ ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅੱਜ ਦੀਨ-ਹੀਣ ਹਾਲਤ 'ਚ ਹਨ। ਇੱਥੇ ਸੁਨਾਰੀਆ ਜੇਲ੍ਹ 'ਚ ਉਹ ਚੌਕੀਦਾਰ ਤੋਂ ਲੈ ਕੇ ਜੇਲ੍ਹਰ ਤਕ ਨੂੰ ਸਲਾਮ ਕਰਦਾ ਹੈ। ਇਸ ਨੂੰ ਜੇਲ੍ਹ ਪ੍ਰਸ਼ਾਸਨ ਦੀ ਸਖ਼ਤਾਈ ਦਾ ਅਸਰ ਕਿਹਾ ਜਾਵੇ ਜਾਂ ਚੰਗਾ ਆਚਰਨ ਦਿਖਾ ਕੇ ਪੈਰੋਲ 'ਤੇ ਜਾਣ ਦੀ ਰਣਨੀਤੀ, ਪਰ ਗੁਰਮੀਤ ਦਾ ਇਹ ਅੰਦਾਜ਼ ਜੇਲ੍ਹ 'ਚ ਸਭ 'ਤੇ ਅਸਰ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਡੇਢ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਗੁਰਮੀਤ ਰਾਮ ਰਹੀਮ ਬਾਰੇ ਇਕ ਵੀ ਸ਼ਿਕਾਇਤ ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਮਿਲੀ ਹੈ।

ਸਾਧਵੀ ਜਬਰ ਜਨਾਹ ਅਤੇ ਪੱਤਰਕਾਰ ਹੱਤਿਆਕਾਂਡ 'ਚ ਸਜ਼ਾਯਾਫ਼ਤਾ ਗੁਰਮੀਤ ਨੂੰ ਜੇਲ੍ਹ 'ਚ ਅਲੱਗ ਤੋਂ ਸੈੱਲ 'ਚ ਰੱਖਿਆ ਗਿਆ ਹੈ ਅਤੇ ਇਸੇ ਕਾਰਨ ਉਸ ਦਾ ਹੋਰ ਕੈਦੀਆਂ ਤੇ ਬੰਦੀਆਂ ਨਾਲ ਮੇਲ-ਜੋਲ ਨਹੀਂ ਹੁੰਦਾ। ਜਦੋਂ ਕੈਦੀ ਤੇ ਬੰਦੀ ਬੈਰਕਾਂ 'ਚ ਹੁੰਦੇ ਹਨ, ਉਦੋਂ ਗਰਮੁੀਤ ਨੂੰ ਸੈੱਲ ਦੇ ਬਾਹਰ ਕੱਢਿਆ ਜਾਂਦੈ। ਸੈੱਲ 'ਚ ਡਿਊਟੀ 'ਤੇ ਤਾਇਨਾਤ ਨੰਬਰਦਾਰ, ਸਫ਼ਾਈ ਮੁਲਾਜ਼ਮ ਤੇ ਸੁਰੱਖਿਆ ਕਾਰਡ ਨਾਲ ਆਉਂਦੇ-ਜਾਂਦੇ ਹੋਏ ਦੁਆ-ਸਲਾਮ ਕਰਦਾ ਹੈ। ਇਸ ਦੌਰਾਨ ਗੁਰਮੀਤ ਖ਼ੁਦ ਸਾਰੇ ਮੁਲਾਜ਼ਮਾਂ ਨੂੰ ਸਲਾਮ ਕਰਦਾ ਹੈ।ਜੇਲ੍ਹ ਸੂਤਰਾਂ ਅਨੁਸਾਰ ਗੁਰਮੀਤ ਸਾਹਮਣੇ ਜੋ ਵੀ ਆਉਂਦਾ ਹੈ, ਉਹ ਖ਼ੁਦ ਉਨ੍ਹਾਂ ਨੂੰ ਦੁਆ-ਸਲਾਮ ਕਰਦਾ ਹੈ।

ਜੇਲ੍ਹ 'ਚ ਪਰਿਵਾਰਕ ਮੈਂਬਰਾਂ ਜਾਂ ਵਕੀਲ ਨੂੰ ਮਿਲਣ ਲਈ ਜਦੋਂ ਉਸ ਨੂੰ ਮੁਲਾਕਾਤ ਕਮਰੇ 'ਚ ਲਿਆਂਦਾ ਜਾਂਦੈ ਤਾਂ ਉੱਥੇ ਡਿਊਟੀ 'ਤੇ ਮੌਜੂਦ ਹਰ ਸੁਰੱਖਿਆ ਮੁਲਾਜ਼ਮ ਨੂੰ ਉਹ ਸਲਾਮ ਕਰਦਾ ਹੈ। ਰਾਮ ਰਹੀਮ ਦੇ ਇਸ ਆਚਰਨ ਦਾ ਹਰ ਕੋਈ ਕਾਇਲ ਹੋ ਗਿਆ ਹੈ।ਰਾਮ ਰਹੀਮ ਨੂੰ ਜਦੋਂ ਸੀਬੀਆਈ ਦੀ ਅਦਾਲਤ ਨੇ ਸਾਧਵੀ ਜਬਰ ਜਨਾਹ ਮਾਮਲੇ 'ਚ ਸਜ਼ਾ ਸੁਣਾਈ ਉਦੋਂ ਉਸ ਦਾ ਵਜ਼ਨ ਕਰੀਬ 110 ਕਿੱਲੋਗ੍ਰਾਮ ਸੀ। ਹੁਣ ਉਸ ਦਾ ਵਜ਼ਨ 20 ਕਿੱਲੋ ਘਟ ਕੇ 90 ਕਿਲੋਗ੍ਰਾਮ ਤਕ ਪਹੁੰਚ ਚੁੱਕਾ ਹੈ। ਦੱਸਿਆ ਜਾਂਦੈ ਕਿ ਉਹ ਜੇਲ੍ਹ 'ਚ ਆਮ ਤੌਰ 'ਤੇ ਚਿੱਟਾ-ਕੁਰਤਾ ਪਜ਼ਾਮਾ ਪਹਿਨਦਾ ਹੈ। ਉਸ ਦੀ ਸਿਹਤ ਵੀ ਪਹਿਲਾਂ ਨਾਲੋਂ ਬਿਹਤਰ ਹੈ। ਗੁਰਮੀਤ ਦੀ ਦਾੜ੍ਹੀ ਵੀ ਅੱਧੀ ਤੋਂ ਜ਼ਿਆਦਾ ਚਿੱਟੀ ਹੋ ਗਈ ਹੈ।ਡੇਰੇ 'ਚ ਸਾਧੂਆਂ ਨੂੰ ਈਸ਼ਵਰ ਨਾਲ ਮਿਲਵਾਉਣ ਦੇ ਨਾਂ 'ਤੇ ਨਿਪੁੰਸਕ ਬਣਾਉਣ ਦੇ ਮਾਮਲੇ 'ਚ ਸੀਬੀਆਈ ਦੀ ਟ੍ਰਾਇਲ ਕੋਰਟ ਵਲੋਂ ਕੇਸ ਡਾਇਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਨੂੰ ਦੇਣ ਦੇ ਹੁਕਮਾਂ ਨੂੰ ਸੀਬੀਆਈ ਨੇ ਹਾਈ ਕੋਰਟ 'ਚ ਚੁਣੌਤੀ ਦੇ ਦਿੱਤੀ ਹੈ। ਹਾਈ ਕੋਰਟ ਨੇ ਸੀਬੀਆਈ ਦੀ ਪਟੀਸ਼ਨ 'ਤੇ ਡੇਰਾ ਮੁਖੀ ਨੂੰ 25 ਅਗਸਤ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।