ਮੁੰਬਈ - ਕੰਟਰੋਵਰਸ਼ੀਅਲ ਕੁਈਨ ਰਾਖੀ ਸਾਵੰਤ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਵੀਡੀਓ ਅਤੇ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਰਾਖੀ 'ਬਿੱਗ ਬੌਸ 13' ਬਾਰੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਸ ਵੀਡੀਓ 'ਚ ਰਾਖੀ ਸਾਵੰਤ ਲਾਦੇਨ ਦਾ ਵੀ ਜ਼ਿਕਰ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਇਸ ਵੀਡੀਓ ਰਾਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਕੀਤਾ।
https://www.instagram.com/p/B4sJ_c1HC9I/?utm_source=ig_web_copy_link
ਦਰਅਸਲ ਇਸ ਰਿਐਲਟੀ ਸ਼ੋਅ 'ਚ ਰਾਖੀ ਦਾ ਨਾਂ ਲਿਆ ਗਿਆ ਸੀ, ਜਿਸ ਨੂੰ ਲੈ ਕੇ ਰਾਖੀ ਸਾਵੰਤ ਲਗਤਾਰ ਵੀਡੀਓ ਸ਼ੇਅਰ ਕਰ ਰਹੀ ਹੈ। ਪਹਿਲੀ ਵੀਡੀਓ 'ਚ ਰਾਖੀ ਨੇ ਕਿਹਾ ਸੀ ਕਿ ਇਹ ਸ਼ੋਅ ਮੇਰਾ ਪਸੰਦੀਦਾ ਹੈ। ਇਸ ਸ਼ੋਅ 'ਚ ਉਸ ਦੇ ਸਾਰੇ ਦੋਸਤ ਹਿੱਸਾ ਲੈ ਰਹੇ ਹਨ। ਭਾਵੇਂ ਉਨ੍ਹਾਂ ਨੇ ਇਸ ਸ਼ੋਅ 'ਚ ਮੇਰਾ ਨਾਂ ਉਛਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਮੈਨੂੰ ਫਰਕ ਨਹੀਂ ਪੈਂਦਾ। ਰਾਖੀ ਨੇ ਕਿਹਾ ਕਿ ਦਰਖਤ ਨੂੰ ਫਲ ਲੱਗਦੇ ਹਨ ਤਾਂ ਲੋਕ ਉਸ ਨੂੰ ਪੱਥਰ ਤਾਂ ਮਾਰਦੇ ਹੀ ਹਨ। 'ਮੈਂ ਟਾਕ ਆਫ ਦਾ ਟਾਊਨ ਹਾਂ'। ਇਸ ਤੋਂ ਅਗਲੀ ਵੀਡੀਓ 'ਚ ਰਾਖੀ ਸਾਵੰਤ ਕਹਿੰਦੀ ਹੈ 'ਰਾਖੀ ਸਾਵੰਤ ਬਣਨਾ ਕੋਈ ਆਮ ਗੱਲ ਨਹੀਂ ਹੈ, ਇਸ ਮੁਕਾਮ ਨੂੰ ਹਾਸਲ ਕਰਨ ਲਈ ਲੋਕਾਂ ਦੀਆਂ ਚੱਪਲਾਂ ਘਸ ਜਾਂਦੀਆਂ ਹਨ, ਇੰਨ੍ਹੇ ਪਾਪੜ ਵੇਲਣੇ ਪੈਂਦੇ ਹਨ। ਜਿਵੇਂ ਓਸਾਮਾ ਬਿਨ ਲਾਦੇਨ ਕਿਵੇਂ ਬਣਿਆ, ਕਿੰਨੀ ਮਿਹਨਤ ਨਾਲ ਬਣਿਆ, ਸਾਰਿਆਂ ਨੂੰ ਮਾਰ-ਮਾਰ ਕੇ।
https://www.instagram.com/p/B4sJ4VtnNVJ/?utm_source=ig_web_copy_link
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।