ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਲਾਂਪੁਰ ਦਾਖਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਰੱਖੜੀ ਤੋਂ ਪਹਿਲਾ ਘਰ ਵਿੱਚ ਮਾਤਮ ਛਾ ਗਿਆ। ਦੱਸ ਦਈਏ ਕਿ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਹ 2 ਭੈਣਾਂ ਦਾ ਇਕ ਇਕਲੌਤਾ ਭਰਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਦੀ ਮਾਤਾ ਸਵਰਨ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਉਸ ਦੇ 2 ਧੀਆਂ ਤੇ ਇਕ ਪੁੱਤ ਹੈ ਤੇ ਦੋਵਾਂ ਧੀਆਂ ਵਿਆਹੀਆਂ ਹਨ। ਪੁੱਤ ਦਾ ਹਾਲੇ ਵਿਆਹ ਹੋਣਾ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਰੋਜ ਗੁਰੂਘਰ ਸੇਵਾ ਕਰਨ ਜਾਂਦਾ ਸੀ। ਜਦੋ ਉਹ ਗੁਰੂਘਰ ਤਾਂ ਉੱਥੇ ਤੋਂ ਵਾਪਸ ਨਹੀਂ ਆਇਆ ਸੀ ।ਜਦੋ ਬਾਅਦ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਸੜਕ ਵਿੱਚ ਪਈ ਹੈ । ਜਦੋ ਮੌਕੇ ਤੇ ਜਾ ਕੇ ਉਨ੍ਹਾਂ ਨੇ ਦੇਖਿਆ ਤਾਂ ਉਸ ਦੇ ਸਿਰ ਤੇ ਸੱਟ ਲੱਗੀ ਹੋਈ ਸੀ ਤੇ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਪਿੰਡ ਦੇ ਇਕ ਨੌਜਵਾਨ ਰਾਜੇਸ਼ ਕੁਮਾਰ ਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ ।ਪੁਲਿਸ ਨੇ ਮਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।