by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ 'ਚ ਕੱਲ੍ਹ ਰਾਜ ਸਭਾ ਚੋਣਾਂ ਲਈ ਵੋਟਿੰਗ ਹੋਈ। ਨਤੀਜਿਆਂ 'ਚ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਤੇ ਆਜ਼ਾਦ ਉਮੀਦਵਾਰ ਕਾਰਤਿਕੇਅ ਸ਼ਰਮਾ ਜੇਤੂ ਰਹੇ ਹਨ। ਕਾਂਗਰਸ ਉਮੀਦਵਾਰ ਅਜੇ ਮਾਕਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਸਿਰਫ਼ ਇੱਕ ਵੋਟ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਜ ਸਭਾ ਚੋਣਾਂ 'ਚ ਇੱਕ ਵੋਟ 100 ਵੋਟਾਂ ਦੇ ਬਰਾਬਰ ਹੈ। ਕਾਂਗਰਸ ਦੀ ਇੱਕ ਵੋਟ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੀ ਸੀ। ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਦੀ ਜਿੱਤ ਤੋਂ ਬਾਅਦ 66 ਵੋਟਾਂ ਰਹਿ ਗਈਆਂ।
ਜਦੋਂ ਕਾਂਗਰਸ ਦੇ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਵੋਟ ਪਾ ਕੇ ਬਾਹਰ ਆਏ ਤਾਂ ਕਾਂਗਰਸੀਆਂ ਦੇ ਚਿਹਰਿਆਂ 'ਤੇ ਚਿੰਤਾ ਸਾਫ਼ ਝਲਕ ਰਹੀ ਸੀ। ਕਾਂਗਰਸ ਨੂੰ ਭਰੋਸਾ ਸੀ ਕਿ ਅਜੈ ਮਾਕਨ ਨੂੰ 31 ਦੀ ਬਜਾਏ 30 ਵੋਟਾਂ ਮਿਲਣ 'ਤੇ ਵੀ ਉਹ ਆਸਾਨੀ ਨਾਲ ਚੋਣ ਜਿੱਤ ਜਾਣਗੇ।