by simranofficial
ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ ): - ਇੱਕ ਵਾਰ ਫਿਰ ਤੋਂ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਚਰਚਾ ਦੇ ਵਿੱਚ ਆ ਗਿਆ ਹੈ ,ਜਿਕਰੇਖਾਸ ਹੈ ਕਿ ਸਾਲ 2019 ਚ ਸ਼ਕਤੀ ਤਹਿਤ ਸੈਟੇਲਾਈਟ ਸਿਸਟਮ ਦਾ ਸਫਲ ਪਰੀਖਣ ਵੀ ਹੋ ਚੁੱਕਾ ਹੈ ,ਇਸ ਤੋਂ ਬਾਅਦ ਭਾਰਤ ਵੀ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ |ਦੱਸਣਯੋਗ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਦਿੱਲੀ ਵਿਖੇ ਰੱਖਿਆ ਖੋਜ ਅਤੇ ਵਿਕਸ ਸੰਗਠਨ ਚ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਮਾਡਲ ਦਾ ਉਦਘਾਟਨ ਕੀਤਾ ਗਿਆ ਹੈ ,ਇਸ ਨੂੰ ਤਰੱਕੀ ਦੇ ਰੂਪ ਚ ਵੇਖਿਆ ਜਾ ਰਿਹਾ ਹੈ |ਇਸ ਮਿਜ਼ਾਈਲ ਦੇ ਜਰੀਏ ਭਾਰਤ ਨੂੰ ਵੱਡੀ ਪ੍ਰਾਪਤੀ ਹੋਈ ਹੈ ,ਇਸਦੇ ਨਾਲ ਪੁਲਾੜ ਚ ਮਾਰ ਕਰਨ ਦੀ ਤਕਨੀਕ ਹਾਸਿਲ ਹੋ ਗਈ ਹੈ | ਓਥੇ ਹੀ ਇਹ ਦੁਸ਼ਮਣਾਂ ਲਈ ਵੀ ਇੱਕ ਚੇਤਾਵਨੀ ਹੈ |