ਮਾਧੋਪੁਰ (ਨੇਹਾ): ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਦੇ ਲਹਸੋਦਾ ਪਿੰਡ ਨੇੜੇ ਇਕ ਖੂਹ 'ਚੋਂ ਇਕ ਔਰਤ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਇਹ ਔਰਤ ਅਤੇ ਉਸਦੇ ਦੋ ਬੱਚੇ 25 ਜਨਵਰੀ ਤੋਂ ਲਾਪਤਾ ਸਨ। ਔਰਤ ਦੇ ਸਹੁਰੇ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਅਧਿਕਾਰੀ ਰਵੰਜਨਾ ਡੂੰਗਰ ਪੁਲਸ ਸਟੇਸ਼ਨ ਅਧਿਕਾਰੀ ਹਰੀਮਨ ਮੀਨਾ ਨੇ ਦੱਸਿਆ ਕਿ ਮਹਿਲਾ ਅਨੀਸ਼ਾ ਯੋਗੀ (30) ਅਤੇ ਉਸ ਦੇ ਦੋ ਬੇਟਿਆਂ ਹਿਮਾਂਸ਼ੂ (7) ਅਤੇ ਦਕਸ਼ (5) ਦੀਆਂ ਲਾਸ਼ਾਂ ਬੁੱਧਵਾਰ ਨੂੰ ਨੇੜੇ ਦੇ ਖੂਹ 'ਚੋਂ ਮਿਲੀਆਂ। ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।
ਪੁਲੀਸ ਅਨੁਸਾਰ 25 ਜਨਵਰੀ ਨੂੰ ਅਨੀਸ਼ਾ ਨੇ ਦੋਵਾਂ ਬੱਚਿਆਂ ਨੂੰ ਚੁੰਨੀ ਵਿੱਚ ਲਪੇਟ ਕੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਰਹੇ। ਕੁਝ ਦੇਰ ਬਾਅਦ ਖੂਹ ਵਿੱਚੋਂ ਬਦਬੂ ਆਉਣ ਲੱਗੀ ਅਤੇ ਲਾਸ਼ਾਂ ਤੈਰਦੀਆਂ ਦਿਖਾਈ ਦਿੱਤੀਆਂ। ਅਨੀਸ਼ਾ ਨੇ ਖੇਤਾਂ ਵਿੱਚ ਖੜ੍ਹੀ ਆਪਣੀ ਇੱਕ ਆਖਰੀ ਸੈਲਫੀ ਆਪਣੇ ਪਤੀ ਰਮੇਸ਼ ਨੂੰ ਭੇਜੀ ਸੀ, ਜੋ ਰੇਲਵੇ ਵਿੱਚ ਟੈਕਨੀਸ਼ੀਅਨ ਹੈ। ਇਸ ਤੋਂ ਬਾਅਦ ਰਮੇਸ਼ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਅਨੀਸ਼ਾ ਅਤੇ ਬੱਚਿਆਂ ਬਾਰੇ ਪੁੱਛਿਆ ਅਤੇ ਦੱਸਿਆ ਕਿ ਉਸ ਨੇ ਸਰ੍ਹੋਂ ਦੇ ਖੇਤ ਵਿੱਚੋਂ ਤਿੰਨਾਂ ਦੀਆਂ ਤਸਵੀਰਾਂ ਭੇਜੀਆਂ ਸਨ। ਪੁਲਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਹੈ।