by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਲੋਂ ਰਾਜਾ ਵੜਿੰਗ ਨੂੰ ਦਿੱਤੀ। ਨਸੀਹਤ ਦੇਣ ਤੋਂ ਬਾਅਦ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਗਾਣੇ ਵਿੱਚ ਲਿਖਿਆ ਹੈ ਕਿ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਨਹੀਂ ਤਾਂ ਕਦਰ ਘੱਟ ਜਾਂਦੀ ਹੈ । ਦੱਸ ਦਈਏ ਕਿ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਰਵਈਏ ਨੂੰ ਲੈ ਕੇ ਸਵਾਲ ਚੁੱਕੇ ਸੀ।
ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਨੇ ਲੁਧਿਆਣਾ ਵਿੱਚ ਧਰਨਾ ਲਗਾਇਆ ਸੀ। ਜਿਸ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਅਗੇ ਪੰਜਾਬ ਵਿੱਚ ਬੇਅਦਬੀ, ਲੰਪੀ ਸ੍ਕਿਨ ਵਰਗੇ ਕਈ ਵੱਡੇ ਮੁਦੇ ਹਨ। ਸੁਖਪਾਲ ਨੇ ਕਿਹਾ ਕਿ ਮੈਨੂੰ ਭੁਲੱਥ ਨੇ ਵੋਟਾਂ ਦੇ ਕੇ ਵਿਧਾਨ ਸਭਾ ਭੇਜਿਆ। ਜੇਕਰ ਉਹ ਇਮਾਨਦਾਰ ਹੈ ਤਾਂ ਚਿੰਤਾ ਕਿਉ ਕਰਦੇ ਹਨ।