by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਲੋਕ ਸਭਾ ਮੈਬਰ ਮਰਹੂਮ ਸੰਤੋਖ ਸਿੰਘ ਚੋਧਰੀ ਦੀ ਅੰਤਿਮ ਅਰਦਾਸ ਮੌਕੇ 'ਤੇ ਰਾਜਾ ਵੜਿੰਗ, ਰਾਜਿੰਦਰ ਕੌਰ ਭੱਠਲ ਸਮੇਤ ਹੋਰ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਕਈ ਕਾਂਗਰਸੀ ਆਗੂਆਂ ਨੇ ਸ਼ਰਧਾਂਜਲੀ ਦਿੰਦੇ ਹੋਏ ਸੰਤੋਖ ਸਿੰਘ ਚੋਧਰੀ ਦੀ ਪਤਨੀ ਕਮਲਜੀਤ ਕੌਰ ਨਾਲ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਚੋਧਰੀ ਦਾ ਭਾਰਤ ਜ਼ੋਰੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ । ਸੰਤੋਖ ਸਿੰਘ ਚੋਧਰੀ ਨੇ BA ਤੇ MMA ਦੀ ਪੜਾਈ ਕੀਤੀ ਹੋਈ ਸੀ। ਉਨ੍ਹਾਂ ਦਾ ਜਨਮ 18 ਜੂਨ 1946 ਵਿੱਚ ਨਕੋਦਰ ਦੇ ਪਿੰਡ ਧਾਲੀਵਾਲ 'ਚ ਹੋਇਆ ਸੀ।