ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਲਤੀਫਪੁਰਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਆਪਣੇ ਕਾਂਗਰਸੀ ਵਰਕਰਾਂ ਨਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਰੀ ਨਾਲ ਆਉਣ ਲਈ ਮੁਆਫੀ ਮੰਗਦੇ ਹਾਂ। ਇਨ੍ਹਾਂ ਸਾਰੇ ਪੀੜਤ ਪਰਿਵਾਰਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ ਪਰ ਅਦਾਲਤ ਨੂੰ ਵੀ ਦਸਤਾਵੇਜ਼ ਦੇਖ ਕੇ ਫੈਸਲਾ ਕਰਨਾ ਚਾਹੀਦਾ ਹੈ। ਇਹ ਪੀੜਤ ਲੋਕ ਅਦਾਲਤ 'ਚ ਤਾਂ ਨਹੀਂ ਗਏ ਨਾ ਹੀ ਇਨ੍ਹਾਂ ਵਲੋਂ ਕੋਈ ਵਕੀਲ ਪੇਸ਼ ਹੋਇਆ।
ਇਸੇ ਕਾਰਨ ਇਹ ਫੈਸਲਾ ਉਨ੍ਹਾਂ ਦੇ ਖਿਲਾਫ ਆ ਗਿਆ । ਵੜਿੰਗ ਨੇ ਕਿਹਾ ਸਾਨੂੰ ਲਗਾ ਸੀ ਲੋਕਾਂ ਨੂੰ ਡਰਾਉਣ ਲਈ 1 ਜਾਂ 2 ਘਰ ਢਾਹ ਦਿੱਤੇ ਹਨ ਪਰ ਜਦੋ ਅਸੀਂ ਇੱਥੇ ਆ ਕੇ ਦੇਖਿਆ ਤਾਂ ਸਾਰੇ ਘਰ ਢਾਹ ਦਿੱਤੇ ਗਏ ਹਨ । ਉਹ ਆਮ ਪਰਿਵਾਰ ਤੋਂ CM ਮਾਨ ਨੂੰ ਅਪੀਲ ਕਰਦੇ ਹਨ ਕਿ ਖੁਦ ਆ ਕੇ ਦੇਖਣ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਅਦਾਲਤ ਵਿੱਚ ਉਠਾਇਆ ਜਾਵੇ,ਇਸ ਮਾਮਲੇ 'ਚ ਵਕੀਲਾਂ ਦਾ ਖਰਚ ਕਾਂਗਰਸ ਪਾਰਟੀ ਚੁੱਕੇ ਗਈ। ਜੇਕਰ ਇਨ੍ਹਾਂ ਪੀੜਤਾਂ ਦੇ ਘਰ ਨਾਜਾਇਜ ਢਾਹ ਦਿੱਤੇ ਗਏ ਹਨ ਤਾਂ ਉਨ੍ਹਾਂ ਲੋਕਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ।