by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਭਾਰਤ ਜੋੜੋ ਯਾਤਰਾ ਦੌਰਾਨ ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੰਮ੍ਰਿਤਸਰ ਵਿਖੇ ਪਹੁੰਚਣਗੇ। ਇਸ ਦੌਰਾਨ ਰਾਹੁ ਗਾਂਧੀ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਦੱਸਿਆ ਜਾ ਰਿਹਾ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਅੰਬਾਲਾ ਪਰਤਣਗੇ । 11 ਜਨਵਰੀ ਨੂੰ ਭਾਰਤ ਜੋੜੋ ਦੀ ਯਾਤਰਾ ਦਿੱਲੀ - ਅੰਮ੍ਰਿਤਸਰ NH - 1 ਸ਼ੰਭੂ ਸਰਹੱਦ ਤੋਂ ਪੰਜਾਬ 'ਚ ਦਾਖ਼ਲ ਹੋਣਗੇ । ਸੂਤਰਾਂ ਅਨੁਸਾਰ ਰਾਹੁਲ ਦੀ ਯਾਤਰਾ 'ਚ ਅੰਮ੍ਰਿਤਸਰ ਦਾ ਕੋਈ ਰੂਟ ਨਹੀ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਯਾਤਰਾ ਨੂੰ ਕਰਨੈਲ ਤੋਂ ਕੁਰੂਕਸ਼ੇਤਰ 'ਚ ਦਾਖ਼ਲ ਹੋਈ ਸੀ ।