ਵੈੱਬ ਡੈਸਕ (NRI MEDIA) : ਕਸੀਆਂ ਵਿਰੋਧੀ ਕਾਨੂੰਨ ਦੇ ਵਿਰੋਧ 'ਚ ਕਾਂਗਰਸ ਵੱਲੋਂ ਪੰਜਾਬ ਵਿੱਚ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਹਿੱਸਾ ਲੈ ਰਹੇ ਹਨ। ਟਰੈਕਟਰ ਰੈਲਾ ਸੋਮਵਾਰ ਨੂੰ ਪੰਜਾਬ ਦੇ ਭਵਾਨੀਗੜ ਤੋਂ ਸਮਾਣਾ ਤੱਕ ਸ਼ੁਰੂ ਹੋਈ। ਦਸਣਯੋਗ ਹੈ ਕਿ ਇਸ ਦੌਰਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ, 6 ਸਾਲਾਂ ਤੋਂ ਇਹ ਸਰਕਾਰ ਇੱਕ ਤੋਂ ਬਾਅਦ ਇੱਕ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ 'ਤੇ ਹਮਲੇ ਕਰ ਰਹੀ ਹੈ। ਜੇ ਤੁਸੀਂ ਉਨ੍ਹਾਂ ਦੀਆਂ ਨੀਤੀਆਂ 'ਤੇ ਨਜ਼ਰ ਮਾਰੋ ਤਾਂ ਇੱਕ ਵੀ ਨੀਤੀ ਅਜਿਹੀ ਨਹੀਂ ਹੈ ਜੋ ਗਰੀਬ ਲੋਕਾਂ ਨੂੰ ਲਾਭ ਪਹੁੰਚਾ ਸਕੇ।"
ਰਾਹੁਲ ਗਾਂਧੀ ਨੇ ਕਿਹਾ,"ਨੋਟਬੰਦੀ ਤੋਂ ਬਾਅਦ ਜੀਐਸਟੀ ਲੈ ਕੇ ਆਏ, ਹੁਣ ਤੁਸੀਂ ਕਿਸੇ ਵੀ ਛੋਟੇ ਦੁਕਾਨਦਾਰ ਜਾਂ ਛੋਟੇ ਕਾਰੋਬਾਰੀ ਨੂੰ ਪੁੱਛੋ ਕਿ ਜੀਐਸਟੀ ਦਾ ਕੀ ਹੋਇਆ। ਅੱਜ ਤੱਕ ਛੋਟੇ ਦੁਕਾਨਦਾਰ ਜਾਂ ਕਾਰੋਬਾਰੀ ਜੀਐਸਟੀ ਨੂੰ ਨਹੀਂ ਸਮਝ ਸਕੇ।"
ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਹਮਲਾ ਜਾਰੀ ਰੱਖਦਿਆਂ ਰਾਹੁਲ ਗਾਂਧੀ ਨੇ ਕਿਹਾ, “ਕਿਸਾਨ ਕੋਲ ਦੋ ਹੀ ਵਿਕਲਪ ਹੋਣਗੇ- ਅਡਾਨੀ ਜਾਂ ਅੰਬਾਨੀ। ਹੁਣ ਮੈਨੂੰ ਦੱਸੋ ਕਿ ਕੋਈ ਕਿਸਾਨ ਉਨ੍ਹਾਂ ਨਾਲ ਲੜ ਸਕਦਾ ਹੈ? ਕੀ ਉਹ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ? ਬਿਲਕੁਲ ਨਹੀਂ, ਸਭ ਖ਼ਤਮ ਹੋ ਜਾਵੇਗਾ ਅਤੇ ਇਹ ਹੀ ਮੋਦੀ ਜੀ ਦਾ ਟੀਚਾ ਹੈ। ਮੈਂ ਇੱਥੇ ਸਿਰਫ ਕਿਸਾਨਾਂ ਅਤੇ ਮਜ਼ਦੂਰਾਂ ਲਈ ਨਹੀਂ ਬਲਕਿ ਸਾਰੇ ਭਾਰਤ ਦੇ ਲੋਕਾਂ ਲਈ ਖੜਾ ਹਾਂ ਕਿਉਂਕਿ ਨੁਕਸਾਨ ਸਿਰਫ ਕਿਸਾਨ ਜਾਂ ਮਜ਼ਦੂਰ ਵਰਗ ਦਾ ਨਹੀਂ ਬਲਕਿ ਪੂਰੇ ਦੇਸ਼ ਨੂੰ ਹੋ ਰਿਹਾ ਹੈ। ”