ਨਵੀਂ ਦਿੱਲੀ , 21 ਜੂਨ ( NRI MEDIA )
ਭਾਰਤ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ " ਇੰਡੀਅਨ ਨੈਸ਼ਨਲ ਕਾਂਗਰਸ " ਦੇ ਮਜੂਦਾ ਪ੍ਰਧਾਨ " ਰਾਹੁਲ ਗਾਂਧੀ " ਨੂੰ ਜਲਦ ਹੀ ਬਦਲਿਆ ਜਾ ਸਕਦਾ ਹੈ , ਉਨਾਂ ਦੀ ਜਗ੍ਹਾ ਪਾਰਟੀ ਦੇ ਕਿਸੇ ਸੀਨੀਅਰ ਨੇਤਾ ਨੂੰ ਪਾਰਟੀ ਦੀ ਕਮਾਨ ਮਿਲ ਸਕਦੀ ਹੈ , ਇਸ ਲੜੀ ਵਿੱਚ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਦਾ ਨਾਮ ਸਭ ਤੋਂ ਅੱਗੇ ਹੈ , ਹਾਲਾਂਕਿ ਇਹ ਤਸਵੀਰ ਸਪੱਸ਼ਟ ਨਹੀਂ ਹੈ ਕਿ ਕੀ ਅਸ਼ੋਕ ਗਹਿਲੋਤ ਹੀ ਕਾਂਗਰਸ ਦੇ ਪ੍ਰਧਾਨ ਹੋਣਗੇ ਜਾਂ ਦੋ ਜਾਂ ਤਿੰਨ ਹੋਰ ਕਾਰਜਕਾਰਨੀ ਪ੍ਰਧਾਨ ਨਿਯੁਕਤ ਕੀਤੇ ਜਾਣਗੇ, ਪਰ ਇਹ ਨਿਸ਼ਚਿਤ ਹੈ ਕਿ ਅਗਲੇ ਕੁਝ ਦਿਨਾਂ 'ਚ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਜੋ ਗਾਂਧੀ ਪਰਿਵਾਰ ਤੋਂ ਨਹੀਂ ਹੋਵੇਗਾ |
ਗਹਿਲੋਤ ਨੇ ਰਾਹੁਲ ਗਾਂਧੀ ਨੂੰ ਦੇਸ਼ ਵਿਚ ਪਾਰਟੀ ਦੇ ਮੁਖੀ ਬਣੇ ਰਹਿਣ ਲਈ ਜਨਤਕ ਹਿੱਤ ਵਿਚ ਅਪੀਲ ਕੀਤੀ ਸੀ ਪਰ ਸੂਤਰਾਂ ਅਨੁਸਾਰ, ਉਨਾਂ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਾਹੁਲ ਗਾਂਧੀ ਪ੍ਰਧਾਨ ਦੀ ਕੁਰਸੀ ਛਡਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤੱਕ ਪਾਰਟੀ ਨਵੀਂ ਅਗਵਾਈ ਨਹੀਂ ਲੈਂਦੀ, ਇਕ ਨਵੀਂ ਸ਼ੁਰੂਆਤ ਸੰਭਵ ਨਹੀਂ ਹੈ , ਰਾਹੁਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਿਅੰਕਾ ਗਾਂਧੀ ਦਾ ਇਸ ਲਈ ਨਹੀਂ ਵਿਚਾਰਿਆ ਜਾਵੇਗਾ |
ਜ਼ਿਕਰਯੋਗ ਹੈ ਕਿ 25 ਮਈ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਲੋਕ ਸਭਾ ਚੋਣ ਵਿਚ ਪਾਰਟੀ ਦੀ ਹਾਰ ਦੇ ਬਾਅਦ ਰਾਹੁਲ ਗਾਂਧੀ ਨੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਹੁਣ ਤਕ ਇਸ ਉੱਤੇ ਲਗਾਤਾਰ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਕੀ ਉਹ ਪਾਰਟੀ ਪ੍ਰਧਾਨ ਰਹਿਣਗੇ ਜਾਂ ਕਿਸੇ ਹੋਰ ਨੂੰ ਚੁਣਿਆ ਜਾਵੇਗਾ , ਇਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਏ ਕੇ ਏੰਟਨੀ ਦੀ ਅਗਵਾਲੀ ਵਿੱਚ ਰਕਾਬਗੰਜ ਰੋਡ ਤੇ ਅਹਿਮਦ ਪਟੇਲ ਪਾਰਟੀ, ਪੀ ਚਿਦੰਬਰਮ , ਗੁਲਾਮ ਨਬੀ ਆਜ਼ਾਦ, ਮਲਿਕਾਅਰਜੁਨ ਖੜਗੇ, ਜੈਰਾਮ ਰਮੇਸ਼ , ਕੇਸੀ ਵੇਣੂਗੋਪਾਲ, ਆਨੰਦ ਸ਼ਰਮਾ ਅਤੇ ਸੁਰਜੇਵਾਲਾ ਨੇ ਇਕ ਮੀਟਿੰਗ ਕੀਤੀ , ਇਹ ਆਗੂ ਲੋਕ ਸਭਾ ਚੋਣਾਂ ਲਈ ਗਠਿਤ ਪਾਰਟੀ ਦੇ ਕੋਰ ਗਰੁੱਪ ਵਿਚ ਸ਼ਾਮਲ ਸਨ |