ਨਵੀਂ ਦਿੱਲੀ , 04 ਮਈ ( NRI MEDIA )
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਦਾਅਵਾ ਕੀਤਾ ਹੈ , ਉਨ੍ਹਾਂ ਕਿਹਾ ਕਿ ਅੱਧੇ ਤੋਂ ਵੱਧ ਚੋਣ ਖ਼ਤਮ ਹੋ ਗਈ ਹੈ ਅਤੇ ਇਹ ਸਾਫ ਹੈ ਕਿ ਪ੍ਰਧਾਨਮੰਤਰੀ ਮੋਦੀ ਹਾਰ ਰਹੇ ਹਨ , ਉਨ੍ਹਾਂ ਕਿਹਾ ਕਿ ਮੁੱਖ ਮੁੱਦੇ ਰੁਜ਼ਗਾਰ, ਕਿਸਾਨ, ਪ੍ਰਧਾਨ ਮੰਤਰੀ ਦਾ ਭ੍ਰਿਸ਼ਟਾਚਾਰ, ਦੇਸ਼ ਦੇ ਸੰਸਥਾਨਾਂ ਤੇ ਹਮਲੇ ਹਨ , ਸਾਡੀ ਪੋਲਿੰਗ ਸਪਸ਼ਟ ਦਸ ਰਹੀ ਹੈ ਕਿ ਭਾਜਪਾ ਹਾਰ ਰਹੀ ਹੈ , ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ , ਪੀ ਐੱਮ ਮੋਦੀ ਨੇ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ , ਦੇਸ਼ ਮੋਦੀ ਨੂੰ ਪੁੱਛੇ ਕਿ 2 ਕਰੋੜ ਰੁਜ਼ਗਾਰ ਦਾ ਵਾਅਦਾ ਕੀਤਾ ਗਿਆ ਹੈ, ਪਰ ਅੱਜ ਦੇਸ਼ 45 ਸਾਲਾਂ ਦੀ ਸਭ ਤੋਂ ਬੁਰੀ ਹਾਲਤ ਵਿੱਚ ਹੈ , ਇਸ ਲਈ ਭਾਜਪਾ ਦਾ ਹਾਰਨਾ ਤੈਅ ਹੈ |
ਰਾਹੁਲ ਨੇ ਕਿਹਾ, '' ਰਾਫੈਲ ਮਾਮਲੇ 'ਚ ਚੌਕੀਦਾਰ ਨੇ 30 ਹਜ਼ਾਰ ਕਰੋੜ ਚੋਰੀ ਕੀਤੇ ਹਨ , 'ਚੌਕੀਦਾਰ ਚੋਰ ਹੈ' 'ਨਾਰਾ ਹੈ, ਸਚਾਈ ਹੈ.' 'ਮੈਂ ਸਿਰਫ ਸੁਪਰੀਮ ਕੋਰਟ' ਤੋਂ ਮਾਫੀ ਜਰੂਰ ਮੰਗੀ ਹੈ ਪਰ "ਚੌਕੀਦਾਰ ਚੋਰ ਹੈ' 'ਨਾਰਾ ਇਕ ਸੱਚਾਈ ਹੈ , ਮੈ ਮੋਦੀ ਜਾਂ ਭਾਜਪਾ ਤੋਂ ਮਾਫੀ ਨਹੀਂ ਮੰਗੀ ਸਿਰਫ ਸੁਪਰੀਮ ਕੋਰਟ ਤੋਂ ਮੰਗੀ ਹੈ ਕਿਉਂਕਿ ਮੇਰੇ ਤੋਂ ਗਲਤੀ ਹੋ ਗਈ ਸੀ |
ਉਨ੍ਹਾਂ ਕਿਹਾ ਕਿ ਦੇਸ਼ ਦੇ ਜਨਤਾ ਨੂੰ ਪੁੱਛੋ ਕਿ ਮੋਦੀ ਜੀ ਦੇ ਰੁਜ਼ਗਾਰ ਦੇ ਵਾਦੇ ਕਿੱਥੇ ਹਨ ,ਸਾਡੇ ਮਨੀਫਸਟੋ ਵਿੱਚ ਇਸ ਬਾਰੇ ਚਰਚਾਂ ਹੀ ਪਰ ਮੋਦੀ ਜੀ ਨੇ ਇਸ ਬਾਰੇ ਕੁਝ ਨਹੀਂ ਕਿਹਾ, ਕਿਉਂਕਿ ਉਨ੍ਹਾਂ ਕੋਲ ਕੋਈ ਯੋਜਨਾ ਨਹੀਂ ਹੈ , ਚੋਣਾਂ ਵਿੱਚ ਨਰੇਂਦਰ ਮੋਦੀ ਦਾ ਹਾਰਨਾ ਤੈਅ ਹੈ, ਇਹ ਤੁਸੀਂ ਉਨ੍ਹਾਂ ਦੇ ਚਿਹਰੇ 'ਤੇ ਵੇਖ ਸਕਦੇ ਹੋ |
ਸਰਜੀਕਲ ਸਟ੍ਰਾਈਕ ਤੇ ਬੋਲਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਸੈਨਾ ਮੋਦੀ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ, ਉਹ ਸੋਚਦੇ ਹਨ ਕਿ ਇਹ ਸੈਨਾ ਉਨ੍ਹਾਂ ਦੀ ਹੈ , ਇਹ ਸਰਜੀਕਲ ਸਟ੍ਰਾਇਕ ਮੋਦੀ ਨੇ ਨਹੀਂ ਕੀਤੀ ਸੀ, ਪਰ ਸੈਨਾ ਨੇ ਜਰੂਰ ਕੀਤੀ ਸੀ , ਸਾਡੇ ਰਾਜ ਵਿੱਚ ਵੀ ਕਈ ਸਰਜੀਕਲ ਸਟ੍ਰਾਈਕ ਹੋਈਆਂ ਸਨ ਪਰ ਅਸੀਂ ਕਦੇ ਸੈਨਾ ਦਾ ਸਿਆਸੀਕਰਨ ਨਹੀਂ ਕੀਤਾ , ਹੁਣ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਮਝਣਾ ਚਾਹੀਦਾ ਹੈ ਕਿ ਆਰਮੀ ਦਾ ਅਪਮਾਨ ਨਾ ਕਰੋ |