by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ 'ਚ 182 ਵਿਧਾਨ ਸਭਾ ਸੀਟਾਂ 'ਤੇ 1 ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਸਾਰੀਆਂ ਪਾਰਟੀਆਂ ਵਲੋਂ ਲਗਾਤਾਰ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ। ਇਸ ਦੌਰਾਨ ਰਾਘਵ ਚੱਢਾ ਨੇ ਭਾਜਪਾ 'ਤੇ ਗੰਭੀਰ ਦੋਸ਼ ਲਗਾਏ ਹਨ । ਰਾਘਵ ਨੇ ਕਿਹਾ ਕਿ ਸੂਰਤ ਪੂਰਬੀ ਸੀਟ ਤੋਂ ਸਾਡੇ ਉਮੀਦਵਾਰ ਕੰਚਨ ਜਰੀਵਾਲਾ ਨੂੰ ਭਾਜਪਾ ਨੇ ਅਗਵਾ ਕਰ ਲਿਆ ਹੈ । ਪਹਿਲਾ ਭਾਜਪਾ ਵਲੋਂ ਉਨ੍ਹਾਂ ਦੀ ਨਾਮਜ਼ਦਗੀ ਪੱਤਰ ਖਾਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋ ਇਸ 'ਚ ਅਫਲਤਾ ਮਿਲੀ ਤਾਂ ਉਨ੍ਹਾਂ ਨੇ ਉਮੀਦਵਾਰ ਨੂੰ ਅਗਵਾ ਕਰ ਲਿਆ ।ਰਾਘਵ ਚੱਢਾ ਨੇ ਕਿਹਾ ਭਾਜਪਾ ਪਾਰਟੀ ਇਨ੍ਹਾਂ ਘਬਰਾ ਗਈ ਹੈ ਤੇ ਡਰ ਗਈ ਹੈ ਕਿ ਉਨ੍ਹਾਂ ਨੇ ਆਪ ਦੇ ਉਮੀਦਵਾਰ ਨੂੰ ਅਗਵਾ ਹੀ ਕਰ ਲਿਆ ।ਭਾਜਪਾ ਦੇ ਗੁੰਡਿਆਂ ਨੇ ਆਪ ਉਮੀਦਵਾਰ ਕੰਚਨ ਨੂੰ ਕੱਲ ਸਵੇਰੇ ਅਗਵਾ ਕੀਤਾ ਸੀ ।