by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਰਹਿਣ ਵਾਲੇ ਨੌਜਵਾਨ ਆਕਰਸ਼ ਗੋਇਲ ਨੇ ਨੇਪਾਲ ਦੀ ਮਾਊਂਟ ਐਵਰੈਸਟ ਚੋਟੀ ਦੀਆਂ 2 ਪਹਾੜੀਆਂ ਤੇ ਚੜ੍ਹ ਕੇ ਨਵਾਂ ਰਿਕਾਰਡ ਬਣਾਇਆ ਹੈ। ਦੱਸ ਦਈਏ ਕਿ ਪੰਜਾਬ ਦੇ ਇੱਕ ਨੌਜਵਾਨ ਆਕਰਸ਼ ਗੋਇਲ ਵਲੋਂ ਇਕ ਮੁਹਿੰਮ ਨੇਪਾਲ 'ਚ 2 ਪਹਾੜਾਂ 'ਤੇ ਚੜ੍ਹਿਆ ਗਿਆ। ਜਿਸ 'ਚ ਮਾਊਂਟ ਅਮਾ ਡਬਲਮ 'ਚ 6812 ਮੀਟਰ ਤੇ 22350 ਫੁੱਟ ਤੇ ਆਈਲੈਂਡ ਇਮਜਾ ਜ਼ੇ 'ਚ 6160 ਮੀਟਰ ਤੇ 20210 ਫੁੱਟ ਦੀ ਚੜ੍ਹਾਈ ਨੂੰ ਪੂਰਾ ਕੀਤਾ ਸੀ। ਆਕਰਸ਼ ਨੇ ਦੱਸਿਆ ਕਿ ਇਸ ਪਹਾੜ 'ਤੇ ਭਾਰਤ ਦੇ ਬਹੁਤ ਘੱਟ ਲੋਕ ਚੜ੍ਹੇ ਹਨ । ਮੈ ਪੰਜਾਬ ਦਾ ਪਹਿਲਾਂ ਵਿਅਕਤੀ ਹਾਂ ਜੋ ਐਮਾ ਦੇ ਸਿਖਰ ਤੇ ਪਹੁੰਚਿਆ ਹਾਂ।