Punjab ਦਾ ਮੰਨਣ ਟੋਲ ਪਲਾਜ਼ਾ ਹੋਇਆ ਫਰੀ

by nripost

ਝਬਾਲ (ਨਰਿੰਦਰ) : ਮੰਨਣ ਟੋਲ ਪਲਾਜ਼ਾ ਅੱਜ ਟੋਲ ਸਟਾਫ ਵੱਲੋਂ ਫਰੀ ਕਰ ਦਿੱਤਾ ਗਿਆ। ਦਰਅਸਲ ਸਟਾਫ ਦੀਆਂ ਤਨਖਾਹ ਕੱਟ ਕੇ ਪਾਉਣ ਦੇ ਸਬੰਧ ਟੋਲ ਪਲਾਜ਼ੇ ਦੇ ਸਮੂਹ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ੇ ਵਿਖੇ ਧਰਨਾ ਲਗਾ ਕੇ ਮੰਨਣ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ, ਜਦੋਂ ਕਿ ਪਿਛਲੀਆਂ ਕੰਪਨੀਆਂ ਸਾਰੇ ਸਟਾਫ ਨੂੰ ਪੂਰੀਆਂ ਤਨਖਾਹਾਂ ਦੇ ਰਹੀਆਂ ਸਨ। ਮੁਲਾਜ਼ਮਾਂ ਨੇ ਦੱਸਿਆ ਕਿ ਹੁਣ ਨਵੀਂ ਆਈ ਜੀ. ਟੀ. ਬੀ ਗਲੋਬਲ ਕੰਪਨੀ ਜੋ ਕਿ ਪਿਛਲੇ ਮਹੀਨੇ ਮਾਰਚ ਵਿਚ ਆਈ ਹੈ, ਉਸ ਨੇ ਸਾਰੇ ਟੋਲ ਸਟਾਫ ਦੀਆਂ ਤਨਖਾਹਾ ਕੱਟ ਕੇ ਪਾਈਆਂ ਹਨ।

ਉਹ ਸਾਰੇ ਲੋਕਲ ਸਟਾਫ ਨਾਲ ਧੱਕੇਸ਼ਾਹੀ ਕਰਦੀ ਹੈ, ਇਸ ਕਰਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਰਜਿ. ਦੇ ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ ਖਾਲਸਾ ਦੀ ਅਤੇ ਅਗਵਾਈ ਹੇਠ ਸਮੂਹ ਮੰਨਣ ਟੋਲ ਪਲਾਜ਼ਾ ਸਟਾਫ ਵੱਲੋਂ ਟੋਲ ਪਲਾਜ਼ਾ ਫਰੀ ਕਰਕੇ ਟੋਲ ਪਲਾਜ਼ੇ ’ਤੇ ਧਰਨਾ ਲਗਾਇਆ। ਇਸ ਸਮੇਂ ਟੋਲ ਪਲਾਜ਼ੇ ’ਤੇ ਬੈਠੇ ਆਗੂਆਂ ਵਿਚ ਅਵਤਾਰ ਸਿੰਘ ਇੰਚਾਰਜ, ਅਮਨਦੀਪ ਸਿੰਘ ਇੰਚਾਰਜ, ਸੰਪੂਰਨ ਸਿੰਘ ਇੰਚਾਰਜ, ਕੁਲਦੀਪ ਸਿੰਘ ਸੁਪਰਵਾਈਜ਼ਰ, ਸੁਖਰਾਜ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।