by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸੂਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਆਸਟ੍ਰੇਲੀਆ 'ਚ ਪੁਲਿਸ ਅਫਸਰ ਬਣ ਕੇ ਪੰਜਾਬੀਆਂ ਦੇ ਨਾਲ -ਨਾਲ ਆਪਣੇ ਮਾਪਿਆਂ ਦਾ ਵੀ ਨਾਂ ਰੋਸ਼ਨ ਕੀਤਾ ਹੈ। ਹਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕਾਨਵੈਂਟ ਸਕੂਲ ਦਸੂਹਾ ਤੋਂ ਪੜਾਈ ਮੁਕੰਮਲ ਕਰਨ ਤੋਂ ਬਾਅਦ 2007 'ਚ ਪੜਾਈ ਲਈ ਆਸਟ੍ਰੇਲੀਆ ਗਿਆ ਸੀ ਤੇ 2011 'ਚ PR ਲੈਣ ਤੋਂ ਬਾਅਦ ਉਹ ਆਂਸਟ੍ਰਲਿਆ ਪੁਲਿਸ 'ਚ ਭਰਤੀ ਹੋਣ ਲਈ ਯਤਨਸ਼ੀਲ ਰਿਹਾ । ਜਿਸ ਲਈ ਉਸ ਨੂੰ ਕਈ ਲਿਖਤੀ ਤੇ ਸਰੀਰਕ ਟੈਸਟਾਂ ਨੂੰ ਪਾਸ ਕਰਨਾ ਪਿਆ ।ਉਨ੍ਹਾਂ ਨੇ ਕਿਹਾ ਉਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਤੇ ਵੈਕਟੋਰੀਆਂ ਮੈਲਬਾਰਨ 'ਚ ਸਖਤ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਦੀ ਨਿਯੁਕਤੀ ਪੁਲਿਸ ਅਫਸਰ ਦੇ ਵਜੋਂ ਹੋਈ ਹੈ।