by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸ਼ਹਿਰ ਖਰੜ ਦੀ ਧੀ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦੱਸ ਦਈਏ ਕਿ ਜਸਪ੍ਰੀਤ ਕੌਰ ਨੇ ਭਾਰਤੀ ਫੋਜ 'ਚ ਲੈਫਟੀਨੈਂਟ ਭਰਤੀ ਹੋ ਕੇ ਪੂਰੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਹੈ। ਜਸਪ੍ਰੀਤ ਕੌਰ ਦੇ ਲੈਫਟੀਨੈਂਟ ਭਾਰਟੀ ਹੋਣ 'ਤੇ ਮਾਪਿਆਂ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪੈ ਜਾ ਰਹੀ ਹੈ। ਚੇਨਈ 'ਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਜਸਪ੍ਰੀਤ ਕੌਰ ਦੇ ਮੋਢਿਆਂ 'ਤੇ ਲੈਫਟੀਨੈਂਟ ਦੇ ਸਟਾਰ ਉਸ ਦੇ ਮਾਤਾ ਤੇ ਪਿਤਾ ਨੇ ਲਗਾਏ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਕ ਗਰੀਬ ਪਰਿਵਾਰ 'ਚੋ ਉੱਠ ਕੇ ਜਸਪ੍ਰੀਤ ਨੇ ਦੇਸ਼ ਦਾ ਮਾਣ ਵਧਾਇਆ ਹੈ। ਜਸਪ੍ਰੀਤ ਕੌਰ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੀ ਨਾਨੀ ਕੇਸਰ ਕੌਰ ਨੂੰ ਦਿੰਦੀ ਹੈ, ਜਿਨਾ ਨੇ ਮੈਨੂੰ ਅਗੇ ਵਧਣ ਲਈ ਪ੍ਰਤੀਤ ਕੀਤਾ ਹੈ, ਜਿਸ ਕਾਰਨ ਅੱਜ ਮਈ ਇਸ ਅਹੁਦੇ ਤੇ ਪਹੁੰਚੀ ਹੈ। ਜਸਪ੍ਰੀਤ ਕੌਰ ਆਪਣੇ ਪਰਿਵਾਰ ਸਮੇਤ ਨਾਨੀ ਕੋਲ ਪਿੰਡ ਖਾਨਪੁਰ ਵਿਖੇ ਰਹਿੰਦੀ ਹੈ। ਪਿੰਡ ਵਿੱਚ ਉਸ ਨੂੰ ਪੂਰਾ ਮਾਨ ਸਨਮਾਨ ਕੀਤਾ ਗਿਆ ਹੈ।