by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰੈਂਪਟਨ 'ਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਮਾਮਲੇ 'ਚ ਇਕ ਪੰਜਾਬੀ ਨੌਜਵਾਨ ਦੀ ਪਛਾਣ ਕੀਤੀ ਗਈ ਹੈ। ਇਸ ਹਮਲੇ ਦੌਰਾਨ 18 ਸਾਲਾ ਵਿਦਿਆਰਥੀ ਜਖ਼ਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਇਕ ਹਾਈ ਸਕੂਲ ਦੀ ਪਾਰਕਿੰਗ 'ਚ ਹੋਈ । ਇਸ ਹਮਲੇ ਦੌਰਾਨ ਸਕੂਲ ਦੇ ਇਕ 18 ਸਾਲਾ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਗਿਆ । ਪੁਲਿਸ ਵਲੋਂ ਜਖ਼ਮੀ ਵਿਦਿਆਰਥੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਕੂਲ ਬੋਰਡ ਨੇ ਕਿਹਾ ਕਿ ਸਾਡੇ ਕੋਲ ਸਾਂਝੀ ਕਰਨ ਲਈ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।ਪੁਲਿਸ ਨੇ ਗੋਲੀਬਾਰੀ ਲਈ ਕਥਿਤ ਤੋਰ 'ਤੇ ਜਿੰਮੇਵਾਰ ਸ਼ੱਕੀ ਦੀ ਪਛਾਣ ਬਰੈਂਪਟਨ ਦੇ 17 ਸਾਲਾ ਜਸਦੀਪ ਦੇ ਰੂਪ ਵਿੱਚ ਕੀਤੀ ਹੈ ।