by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਕੁਈਨਜ਼ਟਾਊਨ ਚ ਹੋਏ ਕਾਰ ਹਾਦਸੇ ’ਚ ਆਦਮਪੁਰ ਦੇ ਰਹਿਣ ਵਾਲੇ 27 ਸਾਲਾ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਸ ਨਾਲ ਮੌਜੂਦ ਇਕ ਹੋਰ ਨੌਜਵਾਨ ਵੀ ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਇਆ ਹੈ।
ਤੇਜਿੰਦਰ ਸਿੰਘ ਦਾ ਪਰਿਵਾਰ ਪੰਜਾਬ ਦੇ ਆਦਮਪੁਰ ਨਾਲ ਸਬੰਧਤ ਹੈ ਤੇ ਉਸ ਦੇ ਪਿਤਾ ਇਲਾਕੇ ਦੇ ਪਿੰਡ ਦੇ ਸਰੰਪਚ ਹਨ। ਜਵਾਨ ਦੀ ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਪਰਿਵਾਰ ਰੋ-ਰੋ ਹਾਲੋ ਬੇਹਾਲ ਹੋ ਗਿਆ ਹੈ।