by jaskamal
ਨਿਊਜ਼ ਡੈਸਕ : ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਨੌਜਵਾਨ ਗੁਰਿੰਦਰ ਸਿੰਘ ਬਰਾੜ ਨੇ ਕੈਨੇਡਾ ਵਿਚ ਪੰਜਾਬ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਗੁਰਿੰਦਰ ਕਰੀਬ 10 ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਅਲਬਰਟਾ ਪੜ੍ਹਨ ਲਈ ਗਿਆ ਸੀ। ਇਸ ਦੌਰਾਨ ਗੁਰੰਦਿਰ ਦੀ ਕਾਬਲੀਅਤ ਨੂੰ ਦੇਖਦਿਆਂ ਅਲਬਰਟਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (NDA)ਵੱਲੋਂ ਕੈਲਗਰੀ ਤੋਂ ਛੋਟੀ ਉਮਰ 'ਚ ਹੀ ਆਪਣਾ ਉਮੀਦਵਾਰ ਬਣਾ ਲਿਆ ਹੈ।
ਟਿਕਟ ਮਿਲਣ ਉਪਰੰਤ ਗੁਰਿੰਦਰ ਸਿੰਘ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਣ ਲਈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਆਪਣੇ ਘਰ ਪੁੱਜਿਆ ਹੈ, ਜਿਥੇ ਉਸ ਦੇ ਮਾਪਿਆਂ ਤੇ ਇਲਾਕਾ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਿੰਦਰ ਸਿੰਘ ਬਰਾੜ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਿੱਚ ਸਭ ਤੋਂ ਛੋਟੀ ਉਮਰ ਦਾ MLA ਬਣਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਦਾ।