ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਦੇਸ਼ 'ਚ ਲਗਾਤਾਰ ਹੀ ਪੰਜਾਬੀਆਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਦੇ ਭੋਗਪੁਰ ਵਿੱਚ ਪਿੰਡ ਕਾਲਾ ਬੱਕਰਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਿਹਾ ਹੈ। ਜਿਥੇ ਰੋਜ਼ੀ ਰੋਟੀ ਲਈ ਇਟਲੀ ਗਏ 27 ਸਾਲਾ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ ।ਮ੍ਰਿਤਕ ਦੀ ਪਛਾਣ ਸਤਵੰਤ ਸਿੰਘ ਦੇ ਰੂਪ ਵਿੱਚ ਹੋਈ ਹੈ।ਦੱਸਿਆ ਜਾ ਰਿਹਾ ਕਿ ਸਤਵੰਤ ਸਿੰਘ ਦਾ ਪੰਜਾਬੀ ਭਾਈਚਾਰੇ ਦੇ ਹੀ 2 ਵਿਅਕਤੀਆਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਤਵੰਤ ਸਿੰਘ ਦੇ ਪਿਤਾ ਦੀ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ।ਹੁਣ ਪੁੱਤ ਦਾ ਚਕੁ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਸ ਖ਼ਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਸਤਵੰਤ ਸਿੰਘ ਦੇ ਭਰਾ ਨੇ ਦੱਸਿਆ ਕਿ 17 ਅਕਤੂਬਰ ਨੂੰ ਸਤਵੰਤ ਸਿੰਘ ਸੀ ਸਿਹਤ ਠੀਕ ਨਹੀਂ ਸੀ। ਉਸ ਨੂੰ ਬੁਖ਼ਾਰ ਹੋਣ ਕਿੱਕਰ ਉਹ ਘਰ ਹੀ ਆਰਾਮ ਕਰ ਰਿਹਾ ਸੀ। ਸਤਵੰਤ ਸਿੰਘ ਦੇ ਨਾਲ ਮਕਾਨ ਵਿੱਚ ਰਹਿ ਰਹੇ। ਪੰਜਾਬੀ ਭਾਈਚਾਰੇ ਦੇ 50-50 ਸਾਲ ਦੀ ਉਮਰ ਦੇ 2 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਉੱਚੀ ਆਵਾਜ਼ ਵਿੱਚ ਰੌਲਾ ਪਾ ਰਹੇ ਸੀ। ਜਿਨ੍ਹਾਂ ਨੂੰ ਰੋਕਣ ਲਈ ਜਦੋ ਸਤਵੰਤ ਸਿੰਘ ਕੋਲ ਗਿਆ ਤਾਂ ਬਹਿਸ ਹੋ ਗਈ। ਇਸ ਦੌਰਾਨ ਹੀ ਜਦੋ ਉਹ ਵਾਪਸ ਆਪਣੇ ਕਮਰੇ ਵਿੱਚ ਚਲਾ ਤਾਂ ਉਸ ਦੇ ਪਿੱਠ ਤੇ ਚਾਕੂ ਨਾਲ ਦੋਵਾਂ ਨੇ ਵਾਰ ਕਰ ਦਿੱਤਾ । ਇਸ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ।