ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਹਰਭਜਨ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦਈਏ ਕਿ ਹਰਭਜਨ ਮਾਨ ਤੇ 2.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। NRI ਹਰਵਿੰਦਰ ਸਿੰਘ ਨੇ ਦੋਸ਼ ਲਗਾਏ ਕਿ ਪੰਜਾਬੀ ਗਾਇਕ ਮਾਨ ਨੇ ਹਿਸਾਬ ਦੌਰਾਨ 2.5 ਕਰੋੜ ਦੀ ਠੱਗੀ ਕੀਤੀ ਹੈ । ਇਸ ਮਾਮਲੇ ਨੂੰ ਲੈ ਕੇ ਹੁਣ ਮੋਹਾਲੀ ਅਦਾਲਤ ਨੇ ਗਾਇਕ ਹਰਭਜਨ ਮਾਨ ਦੀ ਕੰਪਨੀ HH ਰਿਕਾਰਡਜ਼ , ਹਰਭਜਨ ਮਾਨ ਤੇ ਗੁਰਬਿੰਦਰ ਸਿੰਘ ਨੂੰ 9 ਜਵਨਰੀ ਤੱਕ ਦਾ ਸਮਾਂ ਜਵਾਨ ਦੇਣ ਲਈ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਮਈ 'ਚ ਇੱਕ ਫਿਲਮ ਰਿਲੀਜ਼ ਹੋਈ ਸੀ। ਜਿਸ ਦਾ ਪੀ ਆਰ ਹਰਭਜਨ ਮਾਨ ਦੀ ਕੰਪਨੀ ਤੇ ਸ਼ਿਕਾਇਤਕਰਤਾ ਦੋਵਾਂ ਨੇ ਪੈਸੇ ਲਗਾਏ ਸੀ ਤੇ ਮੁਨਾਫ਼ਾ ਸਾਂਝਾ ਕਰਨ ਦੀ ਗੱਲ ਹੋਈ ਸੀ ਪਰ ਨਾ ਤਾਂ ਸ਼ਿਕਾਇਤਕਰਤਾ ਨੂੰ ਕੋਈ ਮੁਨਾਫ਼ਾ ਮਿਲਿਆ ਨਾ ਹੀ ਕੋਈ ਪੈਸਾ ਵਾਪਸ ਕੀਤਾ ਗਿਆ। ਜਿਸ ਨੂੰ ਲੈ ਕੇ ਇਹ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਦੋਵਾਂ ਦੇ ਹਿੱਸੇ 2ਕਰੋੜ 36 ਲੱਖ ਆਏ , ਜੋ ਕਿ ਮੈ ਚੈਕ ਰਾਹੀਂ ਅਦਾ ਕੀਤੇ ਪਰ ਹਰਭਜਨ ਮਾਨ ਨੇ ਕੋਈ ਪੈਸਾ ਨਹੀਂ ਲਗਾਇਆ ਹੈ। ਇਸ ਫਿਲਮ ਨੂੰ ਘੱਟ ਬਜਟ 'ਚ ਤਿਆਰ ਕੀਤਾ ਗਿਆ।