by mediateam
ਮੈਲਬੌਰਨ (Vikram Sehajpal) : ਪੰਜਾਬੀ ਔਰਤ ਦਾ ਮੈਲਬੌਰਨ ਵਿਚ ਐਵਾਲੋਨ ਹਵਾਈ ਅੱਡੇ 'ਤੇ ਉਤਰਦੇ ਸਮੇਂ ਹੀ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸ ਦੇ ਸਾਰੇ ਵਿਦਿਅਕ ਦਸਤਾਵੇਜ਼ ਕਬਜ਼ੇ ਵਿਚ ਲੈ ਲਏ ਗਏ। ਇਮੀਗਰੇਸ਼ਨ ਅਧਿਕਾਰੀਆਂ ਵਲੋਂ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਜਦੋਂ ਉਸ ਦੇ ਕੋਲੋਂ ਪੜ੍ਹਾਈ ਦੇ ਸਰਟੀਫਿਕੇਟ ਮਿਲੇ ਤਾਂ ਤੁਰੰਤ ਉਸ ਦਾ ਵੀਜ਼ਾ ਰੱਦ ਕਰਕੇ ਇਮੀਗਰੇਸ਼ਨ ਹਿਰਾਸਤ ਵਿਚ ਭੇਜ ਦਿੱਤਾ ਗਿਆ।
23 ਸਾਲਾਂ ਦੀ ਔਰਤ ਇੱਥੇ ਅਪਣੇ ਚਾਚੇ ਚਾਚੀ ਦੇ ਸੱਦੇ 'ਤੇ ਆਈ ਸੀ। ਉਸ ਵਲੋਂ ਅਪਣੇ ਕਸਟਮ ਕਾਰਡ 'ਤੇ ਕੁਝ ਦਵਾਈਆਂ ਐਲਾਨ ਕੀਤੀਆਂ ਸਨ ਅਤੇ ਉਸ ਦੇ ਸਮਾਨ ਦੀ ਜਾਂਚ ਕੀਤੀ ਗਈ ਸੀ। ਉਸ ਦੇ ਚਾਚਾ-ਚਾਚੀ ਕਾਫੀ ਸਮਾਂ ਉਸ ਦੀ ਬਾਹਰ ਉਡੀਕ ਕਰਦੇ ਰਹੇ ਜੋ ਉਸ ਨੂੰ ਲੈਣ ਲਈ ਆਏ ਸਨ ਅਤੇ ਇਮੀਗਰੇਸ਼ਨ ਵਲੋਂ ਉਨ੍ਹਾਂ ਤੋਂ ਵੀ ਉਸ ਦੇ ਇੱਥੇ ਰਹਿਣ ਬਾਰੇ ਸਵਾਲ ਜਵਾਬ ਕੀਤੇ ਗਏ।