ਅੰਮ੍ਰਿਤਸਰ (ਦੇਵ ਇੰਦਰਜੀਤ) : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਅਕਾਲੀ ਦਲ ’ਤੇ ਹਮਲਾ ਕੀਤਾ ਹੈ। ਨਵਜੋਤ ਸਿੱਧੂ ਨੇ ਦੱਸਿਆ ਕਿ ਅੱਜ ਅਕਾਲੀ ਦਲ ਨੇ ਜੋ ਵੀ ਖਲਲ ਪਾਇਆ ਹੈ, ਉਹ ਜਾਣ ਬੁੱਝ ਕੇ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ’ਚ ਸੱਚ ਸੁਣਨ ਦੀ ਹਿੰਮਤ ਨਹੀਂ।
ਜਦੋਂ ਕਿਸਾਨਾਂ ਦੇ ਮੁੱਦੇ ’ਤੇ ਬਹਿਸ ਹੋ ਰਹੀ ਸੀ, ਉਦੋਂ ਵੀ ਉਨ੍ਹਾਂ ਨੇ ਵਿਰੋਧ ਕੀਤਾ। ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਬਾਦਲਾਂ ਦੀ ਮਰਜ਼ੀ ਨਾਲ ਆਏ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਇਨਕਮ ਬਾਕੀ ਸੂਬਿਆਂ ਨਾਲੋਂ ਬਹੁਤ ਘੱਟ ਹੈ। ਪੰਜਾਬ ਕਰਜ਼ਾ ਲੈ ਕੇ ਕਰਜ਼ਾ ਉਤਾਰ ਰਿਹਾ ਹੈ। ਸਾਨੂੰ ਆਪਣੀ ਇਨਕਮ ਦੇ ਸਰੋਤ ਵਧਾਉਣੇ ਪੈਣਗੇ। ਸਿੱਧੂ ਨੇ ਕਿਹਾ ਕਿ ਆਮਦਨ ਵਧਾਉਣ ਲਈ ਜੇ ਅੱਜ ਅਸੀਂ ਕੰਮ ਨਾ ਕੀਤਾ ਤਾਂ ਇਹ ਸੂਬਾ ਰਹਿਣ ਯੋਗ ਨਹੀਂ ਰਹੇਗਾ।
ਰੋਲਾ ਪਾਉਣ ਜਾਂ ਕਿਸੇ ਦਾ ਵਿਰੋਧ ਕਰਨ ਨਾਲ ਕਿਸੇ ਮੁੱਦੇ ਦਾ ਹੱਲ ਨਹੀਂ ਹੁੰਦਾ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਇਨਕਮ ਬਾਕੀ ਸੂਬਿਆਂ ਨਾਲੋਂ ਬਹੁਤ ਘੱਟ ਹੈ। ਪੰਜਾਬ ਕਰਜ਼ਾ ਲੈ ਕੇ ਕਰਜ਼ਾ ਉਤਾਰ ਰਿਹਾ ਹੈ। ਸਾਨੂੰ ਆਪਣੀ ਇਨਕਮ ਦੇ ਸਰੋਤ ਵਧਾਉਣੇ ਪੈਣਗੇ।
ਸਿੱਧੂ ਨੇ ਕਿਹਾ ਕਿ ਆਮਦਨ ਵਧਾਉਣ ਲਈ ਜੇ ਅੱਜ ਅਸੀਂ ਕੰਮ ਨਾ ਕੀਤਾ ਤਾਂ ਇਹ ਸੂਬਾ ਰਹਿਣ ਯੋਗ ਨਹੀਂ ਰਹੇਗਾ। ਜੇਕਰ ਸਭ ਕੁਝ ਠੀਕ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਸਿਵਲ ਵਾਰ ਹੋ ਜਾਵੇਗੀ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਕਦੇ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਰੇਤ ਮਾਇਨਿੰਗ ਅਤੇ ਕੇਬਲ ਦਾ ਕਾਨੂੰਨ ਉਥੇ ਦਾ ਉਥੇ ਹੀ ਪਿਆ। ਸਾਡੀ ਸਰਕਾਰ ਨੇ ਰੇਤ ਦੇ ਰੇਟ ਫਿਕਸ ਕੀਤੇ ਹਨ। ਸਾਡੇ ਕੋਲ ਨੋਟ ਛਾਪਣ ਦੀ ਮਸ਼ੀਨ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਖੇਤੀ ਲਈ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਰੋਡ ਮੈਪ ਨਹੀਂ, ਜਿਸ ਦੀ ਅੱਜ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਪੰਜਾਬ ’ਚ 1 ਲੱਖ ਨੌਕਰੀਆਂ ਅੱਜ ਵੀ ਖਾਲੀ ਪਈਆਂ ਹੋਈਆਂ ਹਨ, ਜਿਨ੍ਹਾਂ ਦੀ ਭਰਤੀ ਨਹੀਂ ਹੋ ਰਹੀ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਘੱਟੋ-ਘੱਟ 25 ਹਜ਼ਾਰ ਕਰੋੜ ਰੁਪਏ ਕਮਾ ਸਕਦੀ ਹੈ। ਸਿਰਫ਼ ਐੱਲ-1 ਲਾਈਸੈਂਸ ਨਾਲ 10 ਹਜ਼ਾਰ ਕਰੋੜ ਰੁਪਏ ਕਮਾਏ ਜਾ ਸਕਦੇ ਹਨ।
ਸਦਨ ਦੀ ਚਲ ਰਹੀ ਕਾਰਵਾਈ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਸਦਨ ਦੀ ਸਾਰੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ। ਸਦਨ ਦੀ ਕਾਰਵਾਈ ਦੌਰਾਨ ਮੁੱਦਿਆਂ ’ਤੇ ਗੱਲਬਾਤ ਹੋਣੀ ਚਾਹੀਦੀ ਹੈ, ਨਾ ਕੀ ਰੌਲਾ ਪਾ ਕੇ ਬਾਹਰ ਆਉਣਾ ਚਾਹੀਦਾ ਹੈ। ਹਰੇਕ ਮੁੱਦੇ ਦਾ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਨਹੀਂ। ਨਵਜੋਤ ਸਿੱਧੂ ਨੇ ਕਿਹਾ ਕਿ ਅਵਸਰ ਅਤੇ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਰਕੇ ਲੋਕ ਬਾਹਰ ਜਾ ਰਹੇ ਹਨ।