ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 12 ਗ੍ਰਾਮ ਦੇ ਕਰੀਬ ਹੈਰੋਇਨ, ਨਾਜਾਇਜ਼ ਸ਼ਰਾਬ, ਡਰੱਗ ਮਨੀ ਸਣੇ 4 ਮੁਲਜ਼ਮ ਕਾਬੂ

ਦੀਨਾਨਗਰ (ਰਾਘਵ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਅਧੀਨ ਮੁਕਦਮਿਆਂ ਤਹਿਤ 12 ਗ੍ਰਾਮ 97 ਮਿਲੀਗ੍ਰਾਮ ਹੈਰੋਇਨ ,ਇਕ ਹਜ਼ਾਰ ਰੁਪਏ ਡਰੱਗ ਮਨੀ ਅਤੇ 33750 ਐੱਮ ਐੱਲ ਨਜਾਇਜ਼ ਸ਼ਰਾਬ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈਪੀਐੱਸ ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਦੀਨਾਨਗਰ ਪੁਲਸ ਵੱਲੋਂ ਪਰਵੀਨ ਉਰਫ ਰੋਹਿਤ ਪੁੱਤਰ ਹਰਬੰਸ ਲਾਲ ਵਾਸੀ ਪਨਿਆੜ ਨੂੰ 6 ਗ੍ਰਾਮ 97 ਮਿਲੀਗ੍ਰਾਮ ਹੈਰੋਇਨ ਅਤੇ ਇੱਕ ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸੇ ਤਹਿਤ ਹੀ 22,500 ਐੱਮ ਐੱਲ ਨਜਾਇਜ਼ ਸ਼ਰਾਬ ਸਮੇਤ ਰੀਨਾ ਪਤਨੀ ਸੰਨੀ ਵਾਸੀ ਪਨਿਆੜ ਨੂੰ ਕਾਬੂ ਕੀਤਾ ਹੈ ਅਤੇ ਪੁਲਸ ਥਾਣਾ ਧਾਰੀਵਾਲ ਵੱਲੋਂ ਸੌਰਵ ਸ਼ਰਮਾ ਵਾਸੀ ਪੁਰਾਣਾ ਧਾਰੀਵਾਲ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਅਤੇ ਦਰਗਲਾ ਪੁਲਸ ਵੱਲੋਂ 11250 ਐੱਮਐੱਲ ਨਜਾਇਜ਼ ਸ਼ਰਾਬ ਸਮੇਤ ਜਿਨੀ ਪਤਨੀ ਅਰਜਨ ਕੁਮਾਰ ਵਾਸੀ ਮੁਗਲਾਣੀ ਚੱਕ ਨੂੰ ਕਾਬੂ ਕੀਤਾ ਹੈ।