ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਦੀ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ। ਬੀਤੀ ਦਿਨ ਇਕ ਪੁਲਿਸ ਮੁਲਾਜ਼ਮ ਵਲੋਂ ਬੱਸ ਦੇ ਕੰਡਕਟਰ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਮੁਹਾਲੀ ਵਿੱਚ ਇਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੁਲਿਸ ਮੁਲਾਜ਼ਮਾਂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ 3 ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ । ਫਿਲਹਾਲ 3 ਨੌਜਵਾਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ । ਜਖ਼ਮੀ ਮੁੰਡਿਆਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਬੈਠਾ ਸੀ ।
ਇਸ ਦੌਰਾਨ 2 ਨੌਜਵਾਨ ਆਪਸ 'ਚ ਲੜਾਈ ਕਰ ਰਹੇ ਸੀ। ਜਿਨ੍ਹਾਂ ਨੇ ਕੋਲ ਆ ਕੇ ਪੁੱਛਿਆ ਕਿ ਸਾਡੀ ਵੀਡੀਓ ਕਿਉ ਬਣਾ ਰਹੇ ਹੋ । ਉਸ ਨੌਜਵਾਨ ਨੇ ਕਿਹਾ ਮੈਂ ਵੀਡੀਓ ਨਹੀਂ ਬਣਾ ਰਿਹਾ ਹੈ ,ਇਸ ਦੌਰਾਨ ਇਹ ਨੌਜਵਾਨਾਂ ਨੇ ਮੇਰਾ ਮੋਬਾਈਲ ਖੋਹ ਲਿਆ ਤੇ ਉਸ ਨੂੰ ਤੋੜ ਦਿੱਤਾ। ਪੀੜਤ ਨੇ ਕਿਹਾ ਕਿ ਜਦੋ ਉਸ ਦਾ ਵਿਰੋਧ ਕੀਤਾ ਤਾਂ ਉਸ ਨੌਜਵਾਨ ਨੇ ਪੁਲਿਸ ਮੁਲਾਜ਼ਮ ਹੋਣ ਦਾ ਕਹਿ ਕੇ ਧਮਾਕਿਆਂ ,ਇਸ ਦੌਰਾਨ ਇਹ ਉਸ ਨੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਉਥੇ ਬੁਲਾ ਕੇ ਸਾਡੇ ਤਿੰਨਾਂ ਨੌਜਵਾਨਾਂ ਨਾਲ ਕੁੱਟਮਾਰ ਕੀਤੀ। ਜਖ਼ਮੀਆਂ ਨੇ ਕਿਹਾ ਕਿ ਪੁਲਿਸ ਨੇ ਹਾਲੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ ।