ਆਜ਼ਾਦੀ ਦਿਹਾੜੇ ‘ਤੇ ਪੰਜਾਬ ਪੁਲਿਸ ਚੌਕਸ, ਇੰਜ ਕਰ ਰਹੇ ਸ਼ਹਿਰਾਂ ਦੀ ਰੱਖਵਾਲੀ

by jaskamal

13 ਅਗਸਤ, ਨਿਊਜ਼ ਡੈਸਕ (ਸਿਮਰਨ) : ਆਜ਼ਾਦੀ ਦਿਹਾੜੇ ਦੀ 75ਵੇਂ ਵਰੇਗੰਢ ਮੌਕੇ 'ਤੇ ਪੂਰੇ ਦੇਸ਼ ਦੇ ਵਿਚ ਤਿਆਰੀਆਂ ਜ਼ੋਰਾ ਸ਼ੋਰ 'ਤੇ ਹਨ। ਵੱਖ-ਵਕਝ ਸੂਬਿਆਂ ਦੇ ਪੁਲਿਸ ਕਰਮੀਆਂ ਵੱਲੋਂ ਅਮਨ ਸ਼ਾਂਤੀ ਬਣਾਏ ਰੱਖਣ ਲਈ ਟੀਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਗੱਲ ਕਰੀਏ ਜੇ ਪੰਜਾਬ ਦੇ ਜਿਲਾ ਜਲੰਧਰ ਦੀ, ਤਾ ਇਥੇ ਕਰੀਬ 2000 ਪੁਲਿਸ ਮੁਲਾਜ਼ਮਾਂ ਨੇ ਆਪਣੀ ਕਮਰ ਕੱਸ ਲਈ ਹੈ ਅਤੇ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਤਿਆਰੀ ਕੀਤੀ ਕੀਤਾ ਜਾ ਰਹੀ ਹੈ।

ਦੱਸ ਦਈਏ ਕਿ ਜਲੰਧਰ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੇ ਹੁੱਕਮਾਂ ਅਨੁਸਾਰ ਸ਼ਹਿਰ 'ਚ ਚੌਕਸੀ ਵਰਤੀ ਜਾ ਰਹੀ ਹੈ ਅਤੇ ਥਾਂ-ਥਾਂ 'ਤੇ ਨਾਕੇ ਲਗਾ ਕੇ ਵਾਹਨਾਂ ਦੀ ਅਤੇ ਰਾਹਗੀਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਹਿਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਖਾਸ ਕਰਕੇ ਤਿਆਰ ਜਾ ਰਿਹਾ ਹੈ ਤਾ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।

ਇਸਦੇ ਇਲਾਵਾ ਸ਼ਹਿਰ ਦੀਆਂ ਮੰਨਿਆਂ ਥਾਵਾਂ 'ਤੇ ਵੀ ਪੁਲਿਸ ਦੀ ਨਜ਼ਰ ਹੈ। ਖਾਸ ਤੌਰ 'ਤੇ ਲੇਡੀ ਪੁਲਿਸ ਕਰਮੀਆਂ ਨੂੰ ਬਜ਼ਾਰ ਦੇ ਵਿਚ ਸਿਵਲ ਕਪੜਿਆਂ 'ਚ ਡਿਊਟੀ 'ਤੇ ਲਗਾਇਆ ਗਿਆ ਹੈ ਤਾ ਜੋ ਲੋਕਾਂ 'ਤੇ ਸਖਤ ਨਜ਼ਰ ਰੱਖੀ ਜਾ ਸਕੇ।

ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਇੱਕ ਸਮਾਗਮ ਕਰਵਾਇਆ ਜਾਣਾ ਹੈ, ਜਿਥੇ ਕਿ ਤਿਆਰੀਆਂ ਚਲ ਰਹੀਆਂ ਹਨ। ਪੁਲਿਸ ਵੱਲੋਂ ਓਥੇ ਹੀ ਕਰਮਚਾਰੀਆਂ ਦੀ ਡਿਊਟੀ ਲਗਾਈ ਹੈ ਜਿਨ੍ਹਾਂ ਵੱਲੋਂ ਰੋਜ਼ਾਨਾ ਹੀ ਚੈਕਿੰਗ ਕੀਤੀ ਜਾਂਦੀ ਹੈ।