ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ : ਅੰਤਰਰਾਜੀ ਹਥਿਆਰਾਂ ਦਾ ਗਿਰੋਹ ਚਲਾਉਣ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

by jagjeetkaur

ਪੰਜਾਬ ਦੇ ਐਸ.ਏ.ਐਸ.ਨਗਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦਾ ਗਿਰੋਹ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ ਨਵਾਬ ਵਜੋਂ ਹੋਈ ਹੈ ਜੋਕਿ ਗਮਦੂਰ ਸਿੰਘ ਉਰਫ ਵਿੱਕੀ ਦੇ ਨਾਲ ਅੰਤਰਰਾਜੀ ਹਥਿਆਰਾਂ ਦਾ ਕਾਰੋਬਾਰ ਚਲਾ ਰਿਹਾ ਸੀ। ਇਹ ਜਾਣਕਾਰੀ ਪੰਜਾਬ DGP ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ।

DGP ਗੌਰਵ ਯਾਦਵ ਨੇ ਆਪਣੇ ਐਕਸ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ- ਐਸ.ਏ.ਐਸ.ਨਗਰ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦਾ ਗਿਰੋਹ ਚਲਾਉਣ ਵਾਲੇ ਮਲਕੀਤ ਸਿੰਘ ਉਰਫ ਨਵਾਬ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 6 ਪਿਸਤੌਲ, 10 ਜਿੰਦਾ ਕਾਰਤੂਸ ਅਤੇ 10 ਪਿਸਤੌਲ ਦੇ ਮੈਗਜ਼ੀਨ ਬਰਾਮਦ ਕੀਤੇ ਹਨ।