ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਰਿਜ਼ਰਵ ਬਟਾਲੀਅਨ ‘ਚ ਤਾਇਨਾਤ ਪੰਜਾਬ ਪੁਲਿਸ ਦੇ ਸਿਪਾਹੀ ਸਪਿੰਦਰ ਸਿੰਘ ਦੀ ਨੇੜਲੇ ਪਿੰਡ ਸਰੌਦ ਵਿਖੇ ਆਪਣੇ ਘਰ ‘ਚ ਸੁੱਤੇ ਪਿਆ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਭੈਣ ਸਰਬਜੀਤ ਕੌਰ ਜੋ ਮਾਲੇਰਕੋਟਲਾ ਵਿਖੇ ਹੀ ਪੰਜਾਬ ਪੁਲਿਸ ਦੇ ਪੀ. ਸੀ. ਆਰ. ਵਿੰਗ `ਚ ‘ਬਤੌਰ ਸਿਪਾਹੀ ਵੱਜੋਂ ਤਾਇਨਾਤ ਹੈ,ਉਸ ਨੇ ਦੱਸਿਆ ਕਿ ਉਹ ਦੋਵੇਂ ਭੈਣ-ਭਰਾ ਸਾਲ 2011 ‘ਚ ਇਕੱਠਿਆਂ ਹੀ ਪੰਜਾਬ ਪੁਲਿਸ ‘ਚ ਭਰਤੀ ਹੋਏ ਸਨ। 2 ਸਾਲ ਪਹਿਲਾਂ ਉਸ ਦੇ ਭਰਾ ਸਪਿੰਦਰ ਸਿੰਘ ਦਾ ਵਿਆਹ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਤੂੰਗਾ ਦੇ ਵਸਨੀਕ ਪੰਜਾਬ ਪੁਲਿਸ ਦੇ ਸੇਵਾ ਮੁਕਤ ਸਬ ਇੰਸਪੈਕਟਰ ਮੱਘਰ ਸਿੰਘ ਦੀ ਧੀ ਨਾਲ ਹੋਇਆ ਸੀ।
ਵਿਆਹ ਤੋਂ ਕੁੱਝ ਦਿਨ ਬਾਅਦ ਹੀ ਮੇਰੇ ਭਰਾ ਦੀ ਘਰਵਾਲੀ ਉਸ ਨਾਲ ਲੜਾਈ-ਝਗੜੇ ਕਰਨ ਲੱਗੀ ਤੇ ਇੱਕ ਦਿਨ ਝਗੜਾ ਕਰਕੇ ਆਪਣੇ ਪੇਕੇ ਚਲੀ ਗਈ। ਕਈ ਦਿਨਾਂ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਸਨੇ ਵੱਖਰੇ ਰਹਿਣ ਦੀ ਸ਼ਰਤ ਰੱਖ ਦਿੱਤੀ। ਉਹ ਦੋਵੇਂ ਠੀਕ-ਠਾਕ ਖੁਸ਼ ਰਹਿਣ, ਇਸ ਲਈ ਅਸੀਂ ਉਨ੍ਹਾਂ ਨੂੰ ਨੇੜੇ ਹੀ ਆਪਣੇ ਦੂਜੇ ਮਕਾਨ ‘ਚ ਵੱਖ ਕਰ ਦਿੱਤਾ ਪਰ ਫਿਰ ਵੀ ਉਨ੍ਹਾਂ ਦੋਹਾਂ ਵਿਚਕਾਰ ਸਬੰਧ ਠੀਕ ਨਾ ਹੋਏ।
ਪਿਛਲੇ ਸਾਲ ਇੱਕ ਦਿਨ ਮੇਰੇ ਭਰਾ ਦੇ ਸਹੁਰਾ ਪਰਿਵਾਰ ਨੇ ਸਾਡੇ ਪਿੰਡ ਆ ਕੇ ਮੇਰੇ ਭਰਾ ਦੀ ਪਹਿਲਾਂ ਤਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਬਾਅਦ ਮੇਰੇ ਭਰਾ ਸਮੇਤ ਮੇਰੇ ਅਤੇ ਮੇਰੀ ਮਾਤਾ ਦੇ ਖ਼ਿਲਾਫ਼ ਦਾਜ ਮੰਗਣ ਦੀ ਧਾਰਾ ਤਹਿਤ ਪਰਚਾ ਦਰਜ ਕਰਵਾ ਦਿੱਤਾ। ਉਸ ਤੋਂ ਬਾਅਦ ਮੇਰੇ ਭਰਾ ਝੂਠੀਆਂ ਦਰਖ਼ਾਸਤਾਂ ਦੇ ਕੇ ਪਰੇਸ਼ਾਨ ਕਰਨ ਲੱਗਾ। ਆਪਣੇ ਖ਼ਿਲਾਫ਼ ਹੋਏ ਝੂਠੇ ਪਰਚੇ ਅਤੇ ਦਰਖ਼ਾਸਤਾਂ ਕਾਰਨ ਮੇਰਾ ਭਰਾ ਸਪਿੰਦਰ ਸਿੰਘ ਨੇ ਪਰੇਸ਼ਾਨ ਰਹਿੰਦੇ ਹੋਏ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।