by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਹੁਣ ਇਕ ਹੋਰ ਸ਼ੂਟਰ ਦੀਪਕ ਨੂੰ ਫੜ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ੂਟਰ ਦੀਪਕ ਦਾ ਨਾਮ ਆ ਰਿਹਾ ਸੀ। ਜੋ ਕਿ ਕਾਫੀ ਸਮੇ ਤੋਂ ਫਰਾਰ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਦੀਪਕ ਮੁੰਡੀ ਤਰਨਤਾਰਨ ਵਿਖੇ ਜਗਰੂਪ ਤੇ ਮੰਨੂ ਨਾਲ ਰਹਿੰਦਾ ਸੀ। ਜੱਗੂ ਭਗਵਾਨਪੁਰੀਆ ਗੈਂਗ ਦੇ 2 ਹੋਰ ਗੈਂਗਸਟਰ ਵੀ ਇਨ੍ਹਾਂ ਨਾਲ ਰਹਿੰਦੇ ਸੀ।
ਜਿਨ੍ਹਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਮੁਠਭੇੜ ਦੌਰਾਨ ਗੈਂਗਸਟਰ ਜਗਰੂਪ ਤੇ ਮੰਨੂ ਦਾ ਐਨਕਾਊਂਟਰ ਹੋ ਗਿਆ ਸੀ ਤੇ ਇਨ੍ਹਾਂ ਦਾ ਪਰਿਵਾਰ ਵਲੋਂ ਰਾਤ ਨੂੰ ਸਸਕਾਰ ਗੀਤਾ ਗਿਆ ਸੀ। ਦੋਸ਼ੀ ਦੀਪਕ ਬੋਲੈਰੋ ਗੱਡੀ 'ਚ ਸੀ , ਜਿਸ ਦੀ ਦੇਖ - ਰੇਖ ਸ਼ਾਰਪ ਸ਼ੂਟਰ ਫੋਜੀ ਕਰ ਰਿਹਾ ਸੀ, ਅੰਕਿਤ ਤੇ ਕਸ਼ਿਸ਼ ਉਸ ਦੇ ਨਾਲ ਸੀ।