5 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਵਿਚ ਨਸ਼ਿਆਂ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਥੇ ਨਸ਼ਿਆਂ ਨੂੰ ਵੇਚਣ ਵਾਲੇ ਨਹੀਂ ਹੱਟ ਰਹੇ ਓਥੇ ਹੀ ਨਸ਼ਾ ਕਰਨ ਵਾਲੇ ਵੀ ਸ਼ਰੇਆਮ ਆਪਣੀ ਜਾਨ ਨੂੰ ਖਤਰਾ ਪਾਕੇ ਨਸ਼ਿਆਂ ਦਾ ਸੇਵਨ ਕਰ ਲੈਂਦੇ ਹਨ। ਤਾਜ਼ਾ ਮਾਮਲਾ ਸਾਮਣੇ ਆਇਆ ਹੈ ਜ਼ੀਰਕਪੁਰ ਨਜ਼ਦੀਕ ਡੇਰਾਬੱਸੀ ਤੋਂ ਜਿਥੇ ਕਿ ਨਾਕੇਬੰਦੀ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਪੁਲਿਸ ਟੀਮ ਨੇ ਬੱਸ ਸਟੈਂਡ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ। ਉਸੇ ਦੌਰਾਨ ਪਿੰਡ ਲਾਲੜੂ ਤੋਂ ਦੋ ਨੌਜਵਾਨ ਪੈਦਲ ਆ ਰਹੇ ਸਨ ਜਿਨ੍ਹਾਂ ਨੇ ਹੱਥ ਦੇ ਵਿਚ ਇਕ ਲਿਫ਼ਾਫ਼ਾ ਫੜਿਆ ਹੋਇਆ ਸੀ, ਤਾ ਪੁਲਿਸ ਨੂੰ ਦੇਖਕੇ ਉਹ ਵਾਪਿਸ ਮੁੜ ਗਏ। ਉਸ ਦੌਰਾਨ ਪੁਲਿਸ ਵਾਲਿਆਂ ਨੂੰ ਨੌਜਵਾਨਾਂ 'ਤੇ ਸ਼ੱਕ ਹੋਇਆ ਤਾ ਜੱਦ ਪਿੱਛਾ ਕਰਕੇ ਨੌਜਵਾਨਾਂ ਦ ਪੁਲਿਸ ਨੇ ਚੈਕਿੰਗ ਕੀਤੀ ਤਾ ਇਨ੍ਹਾਂ ਕੋਲੋਂ ਕਰੀਬ ਦੋ ਕਿੱਲੋ ਅਫੀਮ ਬਰਾਮਦ ਹੋਈ।
ਫਿਲਹਾਲ ਪੁਲਿਸ ਨੇ ਉਕਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਜਕੋਲੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਚਾਲੀ ਜਾ ਰਹੀ ਹੈ ਅਤੇ ਇਸੇ ਨੂੰ ਲੈਕੇ ਸਾਰੇ ਜਿਲਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਹਨ ਕਿ ਨਸ਼ਿਆਂ ਵਿਰੁੱਧ ਉਹ ਕਾਰਵਾਈ ਤੇਜ਼ ਕਰ ਦੇਣ ਅਤੇ ਛਪੇ-ਛਪੇ 'ਤੇ ਨਾਕੇ ਲਗਾਕੇ ਅਤੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕਰਕੇ ਅਜੇਹਗੇ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ।